ਜੈਕਲੀਨ ਫਰਨਾਂਡੀਜ਼ ਲਈ ਜੇਲ ’ਚ ਨਰਾਤਿਆਂ ਦਾ ਵਰਤ ਰੱਖੇਗਾ ਮਹਾਠੱਗ ਸੁਕੇਸ਼ ਚੰਦਰਸ਼ੇਖਰ

ਨਵੀਂ ਦਿੱਲੀ– ਮਨੀ ਲਾਂਡਰਿੰਗ ਮਾਮਲੇ ’ਚ ਜੇਲ ’ਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਇਕ ਵਾਰ ਮੁੜ ਜੈਕਲੀਨ ਫਰਨਾਂਡੀਜ਼ ਨੂੰ ਚਿੱਠੀ ਲਿਖੀ ਹੈ। ਸੁਕੇਸ਼ ਨੇ ਚਿੱਠੀ ’ਚ ਲਿਖਿਆ ਹੈ ਕਿ ਉਹ ਜੈਕਲੀਨ ਲਈ ਨਰਾਤਿਆਂ ਦੌਰਾਨ 9 ਦਿਨ ਦਾ ਵਰਤ ਰੱਖੇਗਾ। ਉਸ ਨੇ ਚਿੱਠੀ ’ਚ ਲਿਖਿਆ ਹੈ, ‘‘ਮੇਰੀ ਬੇਬੀ ਜੈਕਲੀਨ, ਤੁਸੀਂ ਦੋਹਾ ’ਚ ਹੋਏ ਸ਼ੋਅ ਦੌਰਾਨ ਬੇਹੱਦ ਹੌਟ ਤੇ ਬਹੁਤ ਖ਼ੂਬਸੂਰਤ ਲੱਗ ਰਹੇ ਸੀ। ਬੇਬੀ, ਮੇਰੀ ਬੋਮਾ, ਤੇਰੇ ਤੋਂ ਵੱਧ ਸੁੰਦਰ ਕੋਈ ਨਹੀਂ ਹੈ।’’ ਸੁਕੇਸ਼ ਨੇ ਅੱਗੇ ਲਿਖਿਆ, ‘‘ਬੇਬੀ ਕਿਉਂਕਿ ਕੱਲ ਤੋਂ ਨਰਾਤੇ ਸ਼ੁਰੂ ਹੋ ਰਹੇ ਹਨ, ਇਸ ਦੌਰਾਨ ਮੈਂ 9 ਦਿਨ ਦਾ ਵਰਤ ਰੱਖਾਂਗਾ। ਇਸ ਨਾਲ ਮਾਂ ਸਭ ਕੁਝ ਠੀਕ ਕਰ ਦੇਵੇਗੀ। ਅਸੀਂ ਜਲਦ ਹੀ ਇਕ-ਦੂਜੇ ਨਾਲ ਹੋਵਾਂਗੇ। ਭਾਵੇਂ ਕੁਝ ਵੀ ਹੋਵੇ, ਅਸੀਂ ਹਮੇਸ਼ਾ ਇਕੱਠੇ ਰਹਾਂਗੇ।’’

Add a Comment

Your email address will not be published. Required fields are marked *