4 ਸਾਲ ਦੇ ਬੱਚੇ ਨੇ ਦੌੜਾਈ ਬੁਲੇਟ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
October 15, 2023
ਨਵੀਂ ਦਿੱਲੀ – ਬਾਈਕ ਤੇ ਕਾਰ ਚਲਾਉਣਾ ਕੋਈ ਬੱਚਿਆਂ ਦੀ ਖੇਡ ਨਹੀਂ ਪਰ ਹਾਲ ਹੀ ਵਿੱਚ ਇੱਕ 4 ਸਾਲ ਦੇ ਬੱਚੇ ਨੇ ਇਹ ਸਾਬਤ ਕਰ ਦਿੱਤਾ ਹੈ। ਕੇਰਲ ਦੇ ਬੱਚੇ ਨੂੰ ਰਾਇਲ ਐਨਫੀਲਡ ਕਲਾਸਿਕ 350 ਬਾਈਕ ਦੀ ਸਵਾਰੀ ਕਰਦੇ ਹੋਏ ਦੇਖਿਆ ਗਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਵੀਡੀਓ ‘ਚ 4 ਸਾਲ ਦਾ ਬੱਚਾ ਰਾਇਲ ਐਨਫੀਲਡ ਕਲਾਸਿਕ 350 ਬਾਈਕ ਦੀ ਸਵਾਰੀ ਕਰਦਾ ਨਜ਼ਰ ਆ ਰਿਹਾ ਹੈ। ਬੱਚੇ ਨੇ ਸੁਰੱਖਿਆ ਲਈ ਹੈਲਮੇਟ ਵੀ ਪਾਇਆ ਹੋਇਆ ਹੈ। ਉਹ ਰਾਈਡਰਜ਼ ਆਊਟਫਿਟ ‘ਚ ਪਰਫੈਕਟ ਸਟਾਈਲ ‘ਚ ਨਜ਼ਰ ਆ ਰਿਹਾ ਹੈ। ਉਸ ਦੇ ਕੋਲ ਇਕ ਵਿਅਕਤੀ ਖੜ੍ਹਾ ਨਜ਼ਰ ਆ ਰਿਹਾ ਹੈ, ਜੋ ਬੁਲੇਟ ਚਲਾਉਣ ਵਿਚ ਉਸ ਦੀ ਮਦਦ ਕਰ ਰਿਹਾ ਹੈ। ਇਸ ਵੀਡੀਓ ਨੂੰ ਕਾਫੀ ਦੇਖਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਨੂੰ ਅਜਿਹੀਆਂ ਚੀਜ਼ਾਂ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ। ਛੋਟੇ ਬੱਚਿਆਂ ਨਾਲ ਅਜਿਹਾ ਰਿਸਕ ਲੈਣਾ ਖਤਰਨਾਕ ਸਾਬਤ ਹੋ ਸਕਦਾ ਹੈ। ਬੱਚਾ ਮੋਟਰ ਸਾਈਕਲ ਚਲਾਉਣ ਲਈ ਅਜੇ ਬਹੁਤ ਛੋਟਾ ਹੈ।

