Paytm ਨੂੰ RBI ਨੇ ਠੋਕਿਆ 5.39 ਕਰੋੜ ਰੁਪਏ ਦਾ ਜੁਰਮਾਨਾ

ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ‘ਆਪਣੇ ਗਾਹਕ ਨੂੰ ਜਾਣੋ’ (ਕੇ.ਵਾਈ.ਸੀ.) ਨਿਯਮਾਂ ਸਮੇਤ ਕੁਝ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ ਪੇਟੀਐਮ ਪੇਮੈਂਟ ਬੈਂਕ ਲਿਮਟਿਡ ‘ਤੇ 5.39 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰੀ ਬੈਂਕ ਨੇ ਭੁਗਤਾਨ ਬੈਂਕਾਂ ਦੇ ਲਾਇਸੈਂਸ, ਬੈਂਕਾਂ ਵਿਚ ਸਾਈਬਰ ਸੁਰੱਖਿਆ ਫਰੇਮਵਰਕ ਅਤੇ ਯੂ.ਪੀ.ਆਈ. ਵਾਤਾਵਰਣ ਸਮੇਤ ਮੋਬਾਈਲ ਬੈਂਕਿੰਗ ਐਪਲੀਕੇਸ਼ਨਾਂ ਨੂੰ ਸੁਰੱਖਿਅਤ ਕਰਨ ਲਈ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਸਬੰਧੀ ਕੁਝ ਪ੍ਰਬੰਧਾਂ ਦੀ ਪਾਲਣਾ ਨਾ ਕੀਤੇ ਜਾਣ ਦਾ ਵੀ ਕਿਹਾ ਹੈ। 

ਅਧਿਕਾਰਤ ਬਿਆਨ ਦੇ ਅਨੁਸਾਰ, ਬੈਂਕ ਦੀ KYC/AML (ਐਂਟੀ-ਮਨੀ ਲਾਂਡਰਿੰਗ) ਦੇ ਦ੍ਰਿਸ਼ਟੀਕੋਣ ਤੋਂ ਇਕ ਵਿਸ਼ੇਸ਼ ਜਾਂਚ ਕੀਤੀ ਗਈ ਸੀ ਅਤੇ RBI ਦੁਆਰਾ ਲਗਾਏ ਗਏ ਆਡੀਟਰਾਂ ਦੁਆਰਾ ਬੈਂਕ ਦਾ ਇਕ ਵਿਆਪਕ ਆਡਿਟ ਕਰਵਾਇਆ ਗਿਆ ਸੀ। ਆਰ.ਬੀ.ਆਈ. ਦੇ ਬਿਆਨ ਦੇ ਅਨੁਸਾਰ, ਰਿਪੋਰਟ ਦੀ ਜਾਂਚ ਕਰਨ ਤੋਂ ਬਾਅਦ, ਇਹ ਪਾਇਆ ਗਿਆ ਕਿ ਪੇਟੀਐਮ ਪੇਮੈਂਟਸ ਬੈਂਕ ਭੁਗਤਾਨ ਸੇਵਾਵਾਂ ਪ੍ਰਦਾਨ ਕਰਨ ਵਿਚ ਸ਼ਾਮਲ ਇਕਾਈਆਂ ਦੇ ਸਬੰਧ ਵਿਚ ਲਾਭਪਾਤਰੀ ਦੀ ਪਛਾਣ ਨਹੀਂ ਕਰ ਸਕਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਬੈਂਕ ਨੇ ਭੁਗਤਾਨ ਲੈਣ-ਦੇਣ ਦੀ ਨਿਗਰਾਨੀ ਨਹੀਂ ਕੀਤੀ ਅਤੇ ਭੁਗਤਾਨ ਸੇਵਾਵਾਂ ਪ੍ਰਾਪਤ ਕਰਨ ਵਾਲੀਆਂ ਸੰਸਥਾਵਾਂ ਦੇ ਖ਼ਤਰੇ ਦਾ ਮੁਲਾਂਕਣ ਨਹੀਂ ਕੀਤਾ। ਕੇਂਦਰੀ ਬੈਂਕ ਨੇ ਕਿਹਾ ਕਿ ਪੇਟੀਐਮ ਪੇਮੈਂਟਸ ਬੈਂਕ ਨੇ ਭੁਗਤਾਨ ਸੇਵਾਵਾਂ ਦਾ ਲਾਭ ਲੈਣ ਵਾਲੇ ਕੁਝ ਗਾਹਕਾਂ ਦੇ ਅਡਵਾਂਸ ਖਾਤਿਆਂ ਵਿਚ ਦਿਨ ਦੇ ਅੰਤ ਵਿਚ ਬਕਾਇਆ ਦੀ ਰੈਗੂਲੇਟਰੀ ਸੀਮਾ ਦੀ ਉਲੰਘਣਾ ਕੀਤੀ ਹੈ।

ਇਸ ਤੋਂ ਬਾਅਦ ਬੈਂਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ। ਬੈਂਕ ਦਾ ਜਵਾਬ ਮਿਲਣ ਤੋਂ ਬਾਅਦ, ਆਰ.ਬੀ.ਆਈ. ਇਸ ਨਤੀਜੇ ‘ਤੇ ਪਹੁੰਚਿਆ ਕਿ ਬੈਂਕ ‘ਤੇ ਆਰਬੀ.ਆਈ. ਦੀਆਂ ਉਪਰੋਕਤ ਹਦਾਇਤਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਸਾਬਤ ਹੋਇਆ ਅਤੇ ਬਾਅਦ ਵਿਚ ਬੈਂਕ ‘ਤੇ ਜੁਰਮਾਨਾ ਲਗਾਇਆ ਗਿਆ।

Add a Comment

Your email address will not be published. Required fields are marked *