ਰੱਖਿਆ ਮੰਤਰੀ ਰਾਜਨਾਥ ਸਿੰਘ ਪਹੁੰਚੇ ਇਟਲੀ, ਭਾਰਤੀ ਭਾਈਚਾਰੇ ਵੱਲੋਂ ਨਿੱਘਾ ਸਵਾਗਤ 

ਰੋਮ/ਇਟਲੀ : ਭਾਰਤ ਤੇ ਇਟਲੀ ਦੇਸ਼ ਜਿੱਥੇ ਆਪਣੇ ਰਿਸ਼ਤਿਆਂ ਨੂੰ ਦਿਨੋ ਦਿਨ ਮਜ਼ਬੂਤ ਕਰਨ ਲਈ ਬਹੁਤ ਹੀ ਸੰਜੀਦੀਗੀ ਨਾਲ ਕਈ ਤਰ੍ਹਾਂ ਦੇ ਸਮਝੌਤੇ ਕਰਦੇ ਆ ਰਹੇ ਹਨ, ਉੱਥੇ ਬੀਤੇ ਸਮੇਂ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੌਰਜੀਆ ਮੇਲੋਨੀ ਵੀ ਆਪਣੀ ਭਾਰਤ ਫੇਰੀ ਮੌਕੇ ਭਵਿੱਖ ਵਿੱਚ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੇ ਮੁੱਦਿਆਂ ਤੇ ਵਪਾਰਿਕ ਸਮਝੌਤੇ ਕਰਦੇ ਨਜ਼ਰ ਆਏ ਸਨ। ਇਸੇ ਤਰ੍ਹਾਂ ਹੁਣ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਇਨੀ ਦਿਨੀ 4 ਦਿਨਾਂ ਦੀ ਯੂਰਪ ਫੇਰੀ ‘ਤੇ ਹਨ। ਜਿਸ ਵਿੱਚ 2 ਦਿਨ ਇਟਲੀ ‘ਚ ਅਤੇ ਦੋ ਦਿਨ ਫਰਾਂਸ ਵਿੱਚ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਅਤੇ ਕਈ ਸਮਝੌਤੇ ਕਰਨਾ ਇਸ ਫੇਰੀ ਦਾ ਮੁੱਖ ਮਕਸਦ ਹੈ। 

ਇਸ ਮੌਕੇ ਇਟਲੀ ਦੀ ਰਾਜਧਾਨੀ ਰੋਮ ਪਹੁੰਚਣ ‘ਤੇ ਭਾਰਤੀ ਦੂਤਘਰ ਦੇ ਰਾਜਦੂਤ ਮੈਡਮ ਨੀਨਾ ਮਲਹੌਤਰਾ, ਅਧਿਕਾਰੀਆਂ ਤੋਂ ਇਲਾਵਾ ਇੰਡੋ ਇਟਾਲੀਅਨ ਕਲਚਰਲ ਐਂਡ ਵੈਲਫੇੱਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਨੂੰ ਕੁਮਾਰ ਸੋਨੀ ਤੇ ਭਾਰਤੀ ਭਾਈਚਾਰੇ ਵੱਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ। ਭਾਰਤ ਵਿੱਚ ਰੱਖਿਆ ਨਿਰਮਾਣ ਦੇ ਮੌਕਿਆਂ ਦੇ ਨਾਲ-ਨਾਲ ਭਾਰਤੀ ਅਤੇ ਇਟਲੀ ਰੱਖਿਆ ਉਦਯੋਗ ਦੀਆਂ ਪੂਰਕ ਸਮਰੱਥਾਵਾਂ ਨੂੰ ਉਜਾਗਰ ਕੀਤਾ ਤੇ ਉਨ੍ਹਾਂ ਕਿਹਾ ਦੋਵਾ ਦੇਸ਼ਾ ਦੇ ਇਕੱਠ ਨਾਲ ਦੋਵੇ ਦੇਸ਼ਾ ਦੇ ਸਬੰਧ ਬਹੁਤ ਮਜ਼ਬੂਤ ​​ਹੋ ਸਕਦੇ ਹਨ। ਇਸ ਮੌਕੇ ਬ੍ਰਿਟਿਸ਼ ਰੈਜੀਮੈਂਟ ਵਿੱਚ ਇੱਕ ਭਾਰਤੀ ਸਿਪਾਹੀ ਯਸ਼ਵੰਤ ਘਗੜੇ, ਜੋ ਦੂਜੇ ਵਿਸ਼ਵ ਯੁੱਧ ਵਿੱਚ ਲੜਦੇ ਹੋਏ ਸ਼ਹੀਦ ਹੋ ਗਿਆ ਸੀ, ਉਹਨਾਂ ਦੀ ਸਮਾਧ ‘ਤੇ ਫੁੱਲਾਂ ਦਾ ਗੁੱਲਦਸਤਾ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਇੰਡੋ-ਇਟਾਲੀਅਨ ਕਲਚਰਲ ਐਂਡ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।

Add a Comment

Your email address will not be published. Required fields are marked *