ਜਿਲ ਬਾਈਡੇਨ ਨੇ ਭਾਰਤੀ ਵਿਗਿਆਨੀ ਗੀਤਾਂਜਲੀ ਰਾਓ ਨੂੰ ਕੀਤਾ ਸਨਮਾਨਿਤ

ਵਾਸ਼ਿੰਗਟਨ : ਅਮਰੀਕਾ ਦੀ ਪ੍ਰਥਮ ਮਹਿਲਾ ਜਿਲ ਬਾਈਡੇਨ ਨੇ 17 ਸਾਲਾ ਭਾਰਤੀ-ਅਮਰੀਕੀ ਵਿਗਿਆਨੀ ਗੀਤਾਂਜਲੀ ਰਾਓ ਸਮੇਤ ਦੇਸ਼ ਭਰ ਦੀਆਂ 14 ਹੋਰ ਮੁਟਿਆਰਾਂ ਨੂੰ ਆਪਣੇ ਭਾਈਚਾਰਿਆਂ ਵਿਚ ਬਦਲਾਅ ਲਿਆਉਣ ਅਤੇ ਬਿਹਤਰ ਭਵਿੱਖ ਨੂੰ ਆਕਾਰ ਦੇਣ ਲਈ ਸਨਮਾਨਿਤ ਕੀਤਾ। ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ‘ਤੇ ਬੁੱਧਵਾਰ ਨੂੰ ਵ੍ਹਾਈਟ ਹਾਊਸ ‘ਚ ਪਹਿਲਾ ‘ਗਰਲਜ਼ ਲੀਡਿੰਗ ਚੇਂਜ’ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿਚ ਇਕ ਭਾਰਤੀ ਅਮਰੀਕੀ ਵਿਗਿਆਨੀ ਨੂੰ ਸਨਮਾਨਿਤ ਕੀਤਾ ਗਿਆ। 

ਫਸਟ ਲੇਡੀ ਜਿਲ ਨੇ ਵ੍ਹਾਈਟ ਹਾਊਸ ਜੈਂਡਰ ਪਾਲਿਸੀ ਕੌਂਸਲ ਦੁਆਰਾ ਚੁਣੀਆਂ ਗਈਆਂ 15 ਮੁਟਿਆਰਾਂ ਨੂੰ ਉਨ੍ਹਾਂ ਦੇ ਭਾਈਚਾਰਿਆਂ ਵਿੱਚ ਸਕਾਰਾਤਮਕ ਤਬਦੀਲੀ ਨੂੰ ਪ੍ਰਭਾਵਤ ਕਰਨ ਦੇ ਯਤਨਾਂ ਨੂੰ ਮਾਨਤਾ ਦੇਣ ਲਈ ਸਨਮਾਨਿਤ ਕੀਤਾ। ਵ੍ਹਾਈਟ ਹਾਊਸ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਜਿਲ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ, “ਵ੍ਹਾਈਟ ਹਾਊਸ ਵਿੱਚ ‘ਗਰਲਜ਼ ਲੀਡਿੰਗ ਚੇਂਜ’ ਦੇ ਇਸ ਅਸਾਧਾਰਨ ਸਮੂਹ ਦਾ ਸਨਮਾਨ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਉਹਨਾਂ ਨੇ ਕਿਹਾ,”ਇਹ ਨੌਜਵਾਨ ਔਰਤਾਂ ਧਰਤੀ ਦੀ ਸੁਰੱਖਿਆ, ਸੋਚ ‘ਚ ਬਦਲਾਅ ਲਿਆਉਣ ਵਾਲੀਆਂ ਕਹਾਣੀਆਂ ਲਿਖਣ ਅਤੇ ਉਹਨਾਂ ਨੂੰ ਸਾਂਝਾ ਕਰਨ ਅਤੇ ਆਪਣੇ ਦਰਦ ਨੂੰ ਉਦੇਸ਼ ਵਿੱਚ ਬਦਲਣ ਦਾ ਕੰਮ ਕਰ ਰਹੀਆਂ ਹਨ। ਇਕੱਠੇ ਮਿਲ ਕੇ ਉਹਨਾਂ ਨੇ ਦੇਸ਼ ਭਰ ਦੇ ਨੌਜਵਾਨਾਂ ਦੀ ਸਮਰੱਥਾ ਦੀ ਪ੍ਰਤੀਨਿਧਤਾ ਕੀਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਹੋਰ ਲੋਕ ਉਨ੍ਹਾਂ ਦੀ ਕਾਢ, ਤਾਕਤ ਅਤੇ ਉਮੀਦ ਤੋਂ ਸਿੱਖ ਸਕਦੇ ਹਨ।” 

ਰਾਓ ਹਾਈਲੈਂਡਜ਼ ਰੈਂਚ, ਕੋਲੋਰਾਡੋ ਵਿੱਚ ਰਹਿਣ ਵਾਲੀ ਇੱਕ ਨੌਜਵਾਨ ਵਿਗਿਆਨੀ ਹੈ, ਜਿਸ ਨੂੰ ਸੀਸਾ ਪ੍ਰਦੂਸ਼ਣ ਦਾ ਪਤਾ ਲਗਾਉਣ ਵਾਲੇ ਮਹੱਤਵਪੂਰਨ ਯੰਤਰ  ਲਈ ਈਪੀਏ ਰਾਸ਼ਟਰਪਤੀ ਪੁਰਸਕਾਰ ਅਤੇ ਡਿਸਕਵਰੀ ਐਜੂਕੇਸ਼ਨ/3M ਦੁਆਰਾ EPA ਪ੍ਰੈਜ਼ੀਡੈਂਟਸ ਅਵਾਰਡ ਅਤੇ ਅਮਰੀਕਾ ਦਾ ਚੋਟੀ ਦਾ ਨੌਜਵਾਨ ਵਿਗਿਆਨੀ ਅਵਾਰਡ ਮਿਲਿਆ। ਰੀਲੀਜ਼ ਅਨੁਸਾਰ ਉਸਦੀ ਕਿਤਾਬ ‘ਯੰਗ ਇਨੋਵੇਟਰਸ ਗਾਈਡ ਟੂ STEM’, ਵਿਸ਼ਵ ਪੱਧਰ ‘ਤੇ ਚੁਣੇ ਹੋਏ ਸਕੂਲਾਂ ਵਿੱਚ ਇੱਕ STEM ਪਾਠਕ੍ਰਮ ਦੇ ਤੌਰ ‘ਤੇ ਵਰਤੀ ਜਾਂਦੀ ਹੈ ਜੋ ਇੱਕ ਨਿਰਦੇਸ਼ਕ ਪੰਜ-ਪੜਾਵੀ ਨਵੀਨਤਾ ਪ੍ਰਕਿਰਿਆ ਪ੍ਰਦਾਨ ਕਰਦੀ ਹੈ।        

Add a Comment

Your email address will not be published. Required fields are marked *