RBI ਦੀ ਵੱਡੀ ਕਾਰਵਾਈ, ਲੱਖਾਂ ਬੈਂਕ ਗਾਹਕਾਂ ‘ਤੇ ਪਵੇਗਾ ਸਿੱਧਾ ਅਸਰ

 ਬੈਂਕ ਆਫ਼ ਬੜੌਦਾ (BoB) ਦੇ ਲੱਖਾਂ ਗਾਹਕਾਂ ਲਈ ਅਹਿਮ ਖ਼ਬਰ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਜਨਤਕ ਖੇਤਰ ਦੇ ਬੈਂਕ ਆਫ਼ ਬੜੌਦਾ ਨੂੰ ਤੁਰੰਤ ਪ੍ਰਭਾਵ ਨਾਲ ਆਪਣੀ ਮੋਬਾਇਲ ਐਪ ‘BoB ਵਰਲਡ’ ‘ਤੇ ਨਵੇਂ ਗਾਹਕਾਂ ਨੂੰ ਜੋੜਨ ਤੋਂ ਰੋਕ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਹੁਣ ਨਵੇਂ ਗਾਹਕ BoB ਦੀ ਇਸ ਐਪ ‘ਤੇ ਨਹੀਂ ਜੁੜ ਸਕਣਗੇ। ਹਾਲਾਂਕਿ, ਇਸ ਦਾ ਬੈਂਕ ਆਫ਼ ਬੜੌਦਾ ਦੇ ਪੁਰਾਣੇ ਗਾਹਕਾਂ ‘ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਰਿਜ਼ਰਵ ਬੈਂਕ ਨੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ‘ਬੌਬ ਵਰਲਡ’ ਦੇ ਪੁਰਾਣੇ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਨਾਲ ਬੈਂਕ ਆਫ਼ ਬੜੌਦਾ ਦੇ ਉਨ੍ਹਾਂ ਗਾਹਕਾਂ ‘ਤੇ ਅਸਰ ਪਵੇਗਾ, ਜਿਨ੍ਹਾਂ ਦਾ ਬੈਂਕ ‘ਚ ਖਾਤਾ ਹੈ ਪਰ ‘ਬੌਬ ਵਰਲਡ’ ਐਪ ਨਾਲ ਕੁਨੈਕਟ ਨਹੀਂ ਹੈ। ਇੰਟਰਨੈੱਟ ਬੈਂਕਿੰਗ ਤੋਂ ਇਲਾਵਾ ਬੈਂਕ ਦੀ ਇਸ ਐਪ ‘ਤੇ ਯੂਜ਼ਰਸ ਨੂੰ ਯੂਟੀਲਿਟੀ ਨਾਲ ਜੁੜੇ ਪੇਮੈਂਟ, ਟਿਕਟ, ਆਈਪੀਓ ਸਬਸਕ੍ਰਿਪਸ਼ਨ ਆਦਿ ਦੀ ਸਹੂਲਤ ਮਿਲਦੀ ਹੈ। ਆਰਬੀਆਈ ਨੇ ਕਿਹਾ ਕਿ ਐਪਲੀਕੇਸ਼ਨ ‘ਤੇ ਗਾਹਕਾਂ ਨੂੰ ਸ਼ਾਮਲ ਕਰਨ ਦੇ ਤਰੀਕੇ ਨੂੰ ਲੈ ਕੇ ਕੁਝ ਚਿੰਤਾਵਾਂ ਦੇ ਮੱਦੇਨਜ਼ਰ ਇਹ ਕਾਰਵਾਈ ਕੀਤੀ ਗਈ ਹੈ। ਆਰਬੀਆਈ ਦੁਆਰਾ ਜਾਰੀ ਬਿਆਨ ਦੇ ਅਨੁਸਾਰ “ਭਾਰਤੀ ਰਿਜ਼ਰਵ ਬੈਂਕ ਨੇ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੀ ਧਾਰਾ 35-ਏ ਦੇ ਤਹਿਤ ਆਪਣੇ ਅਧਿਕਾਰ ਦੀ ਵਰਤੋਂ ਕਰਦਿਆਂ ਬੈਂਕ ਆਫ਼ ਬੜੌਦਾ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ‘ਬੌਬ ਵਰਲਡ’ ‘ਤੇ ਹੋਰ ਗਾਹਕਾਂ ਨੂੰ ਜੋੜਨ ਦੀ ਪ੍ਰਕਿਰਿਆ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਦੇਵੇ।” ਬਿਆਨ ਵਿੱਚ ਕਿਹਾ ਗਿਆ ਹੈ, “ਬੌਬ ਵਰਲਡ’ ਐਪ ‘ਤੇ ਬੈਂਕ ਦੇ ਗਾਹਕਾਂ ਨੂੰ ਜੋੜਨ ਦੀ ਕੋਈ ਵੀ ਪ੍ਰਕਿਰਿਆ ਬੈਂਕ ਦੁਆਰਾ ਪਛਾਣੀਆਂ ਗਈਆਂ ਕਮੀਆਂ ਨੂੰ ਦੂਰ ਕੀਤਾ ਕਰਨ, ਸਬੰਧਤ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਅਤੇ RBI ਦੀ ਸੰਤੁਸ਼ਟੀ ਤੋਂ ਬਾਅਦ ਹੀ ਹੋਵੇਗੀ।”

Add a Comment

Your email address will not be published. Required fields are marked *