ਭਾਰਤ ਰੁਪਏ ਦਾ ਬਚਾਅ ਨਹੀਂ ਕਰ ਰਿਹੈ, ਸਾਡੀ ਮੁਦਰਾ ਖ਼ੁਦ ਇਸ ‘ਚ ਸਮਰੱਥ : CEA

 ਮੁੱਖ ਆਰਥਿਕ ਸਲਾਹਕਾਰ (ਸੀ.ਈ.ਏ.) ਵੀ ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਭਾਰਤ ਆਪਣੀ ਮੁਦਰਾ ਰੁਪਏ ਦਾ ਬਚਾਅ ਨਹੀਂ ਕਰ ਰਿਹਾ ਹੈ ਅਤੇ ਕੇਂਦਰੀ ਬੈਂਕ ਵਲੋਂ ਰੁਪਏ ਦੇ ਉਤਾਰ-ਚੜ੍ਹਾਅ ਨੂੰ ਹੌਲੀ ਅਤੇ ਬਾਜ਼ਾਰ ਰੁੱਖ ਦੇ ਅਨੁਰੂਪ ਰੱਖਣ ਲਈ ਕਦਮ ਚੁੱਕੇ ਜਾ ਰਹੇ ਹਨ। ਅਨੰਤ ਨਾਗੇਸਵਰਨ ਨੇ ਕਿਹਾ ਕਿ ਰੁਪਏ ਦਾ ਪ੍ਰਬੰਧਨ ਜਿਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਉਹ ਅਰਥਵਿਵਸਥਾ ਦੀ ਬੁਨਿਆਦ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਰੁਪਏ ਦਾ ਬਚਾਅ ਨਹੀਂ ਕਰ ਰਿਹਾ ਹੈ। ਮੈਨੂੰ ਨਹੀਂ ਲੱਗਦਾ ਹੈ ਕਿ ਦੇਸ਼ ਦੀ ਬੁਨਿਆਦ ਅਜਿਹੀ ਹੈ ਜਿਥੇ ਸਾਨੂੰ ਆਪਣੀ ਮੁਦਰਾ ਦਾ ਬਚਾਅ ਕਰਨਾ ਪਵੇ। ਰੁਪਿਆ ਇਸ ‘ਚ ਖ਼ੁਦ ਸਮਰੱਥ ਹੈ।
ਅਗਸਤ ‘ਚ ਰੁਪਿਆ ਆਪਣੇ ਪੂਰੇ ਸਮੇਂ ਹੇਠਲੇ ਪੱਧਰ  80.15 ਪ੍ਰਤੀ ਡਾਲਰ ‘ਤੇ ਆ ਗਿਆ ਸੀ। ਫਿਲਹਾਲ ਜਾਂ 79.25 ਪ੍ਰਤੀ ਡਾਲਰ ‘ਤੇ ਹੈ। ਸੀ.ਈ.ਏ. ਨੇ ਕਿਹਾ ਕਿ ਰਿਜ਼ਰਵ ਬੈਂਕ ਇਹ ਸੁਨਿਸ਼ਿਚਿਤ ਕਰ ਰਿਹਾ ਹੈ ਕਿ ਰੁਪਿਆ ਜਿਸ ਵੀ ਦਿਸ਼ਾ ‘ਚ ਜਾ ਰਿਹਾ ਹੈ ਉਹ ਕਾਫ਼ੀ ਤੇਜ਼ੀ ਨਾਲ ਨਹੀਂ ਹੋਵੇ ਅਤੇ ਬਾਜ਼ਾਰ ਰੁਖ ਦੇ ਅਨੁਰੂਪ ਹੋਵੇ। 
ਵਿਦੇਸ਼ੀ ਮੁਦਰਾ ਭੰਡਾਰ ‘ਚ ਗਿਰਾਵਟ ‘ਤੇ ਉਨ੍ਹਾਂ ਨੇ ਕਿਹਾ ਕਿ ਸੰਸਾਰਕ ਪੱਧਰ ‘ਤੇ ਖਤਰੇ ਤੋਂ ਬਚਾਅ ਦਾ ਰੁਖ ਪੂੰਜੀ ਨੂੰ ਇਥੇ ਆਉਣ ਤੋਂ ਰੋਕ ਰਿਹਾ ਹੈ। ਨਿਸ਼ਚਿਤ ਤੌਰ ‘ਤੇ ਇਸ ਨਾਲ ਵਿਦੇਸ਼ੀ ਮੁਦਰਾ ਭੰਡਾਰ ‘ਤੇ ਅਸਰ ਰਿਹਾ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 26 ਅਗਸਤ ਨੂੰ ਖਤਮ ਹਫਤੇ ‘ਚ ਤਿੰਨ ਅਰਬ ਡਾਲਰ ਤੋਂ ਜ਼ਿਆਦਾ ਘੱਟ ਕੇ 561.04 ਅਰਬ ਡਾਲਰ ਰਹਿ ਗਿਆ। 

Add a Comment

Your email address will not be published. Required fields are marked *