ਗੁਲਦਸਤਾ ਨਾ ਮਿਲਣ ਤੋਂ ਭੜਕੇ ਮੰਤਰੀ ਨੇ ਸੁਰੱਖਿਆ ਮੁਲਾਜ਼ਮ ਦੇ ਜੜ ‘ਤਾ ਥੱਪੜ

ਤੇਲੰਗਾਨਾ ਵਿਚ ਸ਼ੁੱਕਰਵਾਰ ਨੂੰ ਇਕ ਅਜਿਹਾ ਵੀਡੀਓ ਸਾਹਮਣੇ ਆਇਆ ਜਿਸ ਵਿਚ ਸੂਬੇ ਦੇ ਗ੍ਰਹਿ ਮੰਤਰੀ ਮੁਹੰਮਦ ਅਲੀ ਇਕ ਜਨਤਕ ਪ੍ਰੋਗਰਾਮ ਵਿਚ ਆਪਣੇ ਸੁਰੱਖਿਆ ਮੁਲਾਜ਼ਮ ਨੂੰ ਥੱਪੜ ਮਾਰਦੇ ਦਿਖਾਈ ਦਿੰਦੇ ਹਨ। ਵੀਡੀਓ ਵਿਚ ਅਲੀ ਇਕ ਅਧਿਕਾਰਤ ਸਮਾਰੋਹ ਵਿਚ ਆਪਣੇ ਕੈਬਨਿਟ ਸਹਿਯੋਗੀ ਟੀ. ਸ਼੍ਰੀਨਿਵਾਸ ਯਾਦਵ ਨੂੰ ਗਲੇ ਲਗਾਉਂਦੇ ਅਤੇ ਸੁਰੱਖਿਆ ਮੁਲਾਜ਼ਮ ਵੱਲ ਮੁੜਦੇ ਅਤੇ ਫਿਰ ਕਥਿਤ ਤੌਰ ’ਤੇ ਉਸਨੂੰ ਥੱਪੜ ਮਾਰਦੇ ਨਜ਼ਰ ਆਉਂਦੇ ਹਨ।

ਸ਼੍ਰੀਨਿਵਾਸ ਨੂੰ ਜਨਮਦਿਨ ਦੀ ਵਧਾਈ ਦੇਣ ਵਾਲੇ ਅਲੀ ਇਸ ਗੱਲ ਤੋਂ ਨਾਰਾਜ਼ ਸਨ ਕਿ ਸੁਰੱਖਿਆ ਮੁਲਾਜ਼ਮ ਨੇ ਉਨ੍ਹਾਂ ਨੂੰ ਸਮੇਂ ’ਤੇ ਗੁਲਦਸਤਾ ਨਹੀਂ ਦਿੱਤਾ। ਗੁਲਦਸਤਾ ਸ਼੍ਰੀਨਿਵਾਸ ਯਾਦਵ ਨੂੰ ਦਿੱਤਾ ਜਾਣਾ ਸੀ। ਮਹਿਮੂਦ ਅਲੀ ਨਾਲ ਇਸ ਸਬੰਧੀ ਉਨ੍ਹਾਂ ਦੀ ਟਿੱਪਣੀ ਲਈ ਸੰਪਰਕ ਕਰਨ ਦੀ ਕੋਸ਼ਿਸ਼ ਨਹੀਂ ਹੋ ਸਕੀ। ਇਸ ਦਰਮਿਆਨ, ਭਾਜਪਾ ਨੇ ਮੰਤਰੀ ਦੇ ਨਾ ਮੰਨਣਯੋਗ ਵਿਵਹਾਰ ਦੀ ਨਿੰਦਾ ਕੀਤੀ। ਭਾਜਪਾ ਸੰਸਦ ਮੈਂਬਰ ਅਰਵਿੰਦ ਧਰਮਪੁਰੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ ਕਿ ਮੈਂ ਤੇਲੰਗਾਨਾ ਦੇ ਗ੍ਰਹਿ ਮੰਤਰੀ ਵਲੋਂ ਇਕ ਸੁਰੱਖਿਆ ਮੁਲਾਜ਼ਮ ਨੂੰ ਥੱਪੜ ਮਾਰੇ ਜਾਣ ਦੀ ਘਟਨਾ ਦੀ ਸਖਤ ਨਿੰਦਾ ਕਰਦਾ ਹਾਂ। ਅਗਵਾਈ ਸਨਮਾਨ ਅਤੇ ਮਰਿਯਾਦਾ ’ਤੇ ਆਧਾਰਿਤ ਹੋਣੀ ਚਾਹੀਦੀ ਹੈ। ਇਹ ਵਿਵਹਾਰ ਨਾ-ਮੰਨਣਯੋਗ ਹੈ ਅਤੇ ਇਕ ਖਰਾਬ ਉਦਾਹਰਣ ਪੇਸ਼ ਕਰਦਾ ਹੈ।

Add a Comment

Your email address will not be published. Required fields are marked *