ਇਕ ਨਾਗਰਿਕ ਲਈ ਵੇਕਅੱਪ ਕਾਲ ਹੈ ‘ਮਿਸ਼ਨ ਰਾਣੀਗੰਜ’

ਅਕਸ਼ੇ ਕੁਮਾਰ ਤੇ ਪਰਿਣੀਤੀ ਚੋਪੜਾ ਦੋਵੇਂ ਹੀ ਆਪਣੀ ਆਉਣ ਵਾਲੀ ਫ਼ਿਲਮ ‘ਮਿਸ਼ਨ ਰਾਣੀਗੰਜ’ ਨੂੰ ਲੈ ਕੇ ਚਰਚਾ ’ਚ ਬਣੇ ਹੋਏ ਹਨ। ਉਨ੍ਹਾਂ ਦੀ ਫ਼ਿਲਮ ‘ਮਿਸ਼ਨ ਰਾਣੀਗੰਜ : ਦਿ ਗ੍ਰੇਟ ਭਾਰਤ ਰੈਸਕਿਊ’ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ’ਚ ਰਵੀ ਕਿਸ਼ਨ, ਕੁਮੁਦ ਮਿਸ਼ਰਾ, ਪਵਨ ਮਲਹੋਤਰਾ, ਦਿਬਯੇਂਦੂ ਭੱਟਾਚਾਰੀਆ, ਰਾਜੇਸ਼ ਸ਼ਰਮਾ, ਵਰਿੰਦਰ ਸਕਸੈਨਾ ਤੇ ਸ਼ਿਸ਼ਿਰ ਸ਼ਰਮਾ ਵੀ ਹਨ। ਫ਼ਿਲਮ ਅਸਲ ਜ਼ਿੰਦਗੀ ਦੇ ਨਾਇਕ ਜਸਵੰਤ ਸਿੰਘ ਗਿੱਲ ਦੀ ਜੀਵਨ ’ਤੇ ਆਧਾਰਿਤ ਹੈ, ਜਿਨ੍ਹਾਂ ਨੇ ਸਮੇਂ ਦੇ ਖ਼ਿਲਾਫ਼ ਦੌੜ ਲਗਾਈ ਤੇ ਨਵੰਬਰ 1989 ’ਚ ਰਾਣੀਗੰਜ ’ਚ ਕੋਲੇ ਦੀ ਇਕ ਖਾਣ ’ਚ ਫਸੇ ਮਾਈਨਰਾਂ ਨੂੰ ਬਚਾਇਆ। ਵਾਸ਼ੂ ਭਗਨਾਨੀ, ਜੈਕੀ ਭਗਨਾਨੀ, ਦੀਪਸ਼ਿਖਾ ਦੇਸ਼ਮੁੱਖ ਤੇ ਅਜੇ ਕਪੂਰ ਵਲੋਂ ਨਿਰਮਿਤ ‘ਮਿਸ਼ਨ ਰਾਣੀਗੰਜ’ ਟੀਨੂੰ ਸੁਰੇਸ਼ ਦੇਸਾਈ ਵਲੋਂ ਨਿਰਦੇਸ਼ਿਤ ਹੈ। ਫ਼ਿਲਮ ਦਾ ਸੰਗੀਤ ਜੇਜਸਟ ਦਾ ਹੈ। ਇਹ ਫ਼ਿਲਮ 6 ਅਕਤੂਬਰ, 2023 ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ, ਜੋ ਦਰਸ਼ਕਾਂ ਨੂੰ ਇਕ ਯਾਦਗਾਰ ਸਿਨੇਮੈਟਿਕ ਅਨੁਭਵ ਦੇਣ ਦਾ ਵਾਅਦਾ ਕਰਦੀ ਹੈ। ਫ਼ਿਲਮ ਦੀ ਸਟਾਰ ਕਾਸਟ ਨਾਲ ਡਾਇਰੈਕਟਰ ਤੇ ਨਿਰਮਾਤਾ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ।

ਮੈਨੂੰ ਇਸ ਲਈ ਗਿੱਲ ਸਾਹਿਬ ਦੀ ਬਹਾਦਰੀ ਤੇ ਉਨ੍ਹਾਂ ਦੀ ਸੋਚ ਨੇ ਇੰਸਪਾਇਰ ਕੀਤਾ। ਉਸ ਸਮੇਂ ਉਨ੍ਹਾਂ ਨੇ ਜੋ ਜਜ਼ਬਾ ਤੇ ਜਨੂੰਨ ਦਿਖਾਇਆ ਕਿ ਮੈਨੂੰ ਕਿਵੇਂ ਵੀ ਕਰਕੇ ਇਨ੍ਹਾਂ ਮਜ਼ਦੂਰਾਂ ਨੂੰ ਬਚਾਉਣਾ ਹੈ। ਇਹ ਸਾਰੀਆਂ ਚੀਜ਼ਾਂ ਮੇਰੇ ਲਈ ਪ੍ਰੇਰਨਾਦਾਇਕ ਸਨ। ਇਸ ਦੇ ਨਾਲ ਹੀ ਉਨ੍ਹਾਂ ਦਾ ਆਊਟ ਆਫ ਦਿ ਵੇਅ ਜਾ ਕੇ ਤੇ ਇਸ ਰੈਸਕਿਊ ਮਿਸ਼ਨ ’ਚ ਸ਼ਾਮਲ ਹੋਣਾ ਵੀ ਖ਼ੁਦ ’ਚ ਇਕ ਸੰਯੋਗ ਰਿਹਾ ਸੀ ਕਿਉਂਕਿ ਜਿਥੇ ਇਹ ਘਟਨਾ ਹੋਈ, ਉਥੋਂ ਨਾਲ ਗਿੱਲ ਸਾਹਿਬ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਉਹ ਕਿਸੇ ਦੂਜੀ ਜਗ੍ਹਾ ’ਤੇ ਕੰਮ ਕਰਦੇ ਸਨ, ਜੋ ਕਿ ਕਰੀਬ 500-600 ਕਿਲੋਮੀਟਰ ਦੀ ਦੂਰੀ ’ਤੇ ਸੀ ਪਰ ਜਦੋਂ ਉਹ ਆਪਣੇ ਦਫ਼ਤਰ ਜਾ ਰਹੇ ਸਨ ਤਾਂ ਉਨ੍ਹਾਂ ਨੇ ਸਵੇਰੇ ਰਾਹ ’ਚ ਇਕ ਰੈਸਕਿਊ ਵੈਨ ਦੇਖੀ। ਉਥੇ ਜਾ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਮਹਾਵੀਰ ਕਾਲੋਨੀ ’ਚ ਹਾਦਸਾ ਹੋ ਗਿਆ ਹੈ। ਇਸ ਤੋਂ ਬਾਅਦ ਉਹ ਆਪਣੇ ਡਰਾਈਵਰ ਨੂੰ ਕਹਿੰਦੇ ਹਨ ਕਿ ਮੈਂ ਉਥੇ ਜਾ ਰਿਹਾ ਹਾਂ ਤੇ ਅੱਜ ਦਫ਼ਤਰ ਨਹੀਂ ਆਵਾਂਗਾ। ਮੇਰੇ ਲਈ ਇਕ ਸਬਕ ਇਹ ਵੀ ਹੈ ਕਿ ਜੇਕਰ ਮੇਰੀ ਜ਼ਿੰਦਗੀ ’ਚ ਕਦੇ ਵੀ ਅਜਿਹੀ ਸਥਿਤੀ ਆਵੇ ਤਾਂ ਮੈਂ ਬਿਨਾਂ ਸੋਚੇ-ਸਮਝੇ ਦੂਜਿਆਂ ਦੀ ਮਦਦ ਕਰ ਸਕਾਂ। ਗਿੱਲ ਸਾਹਿਬ ਨੂੰ ਕਿਸੇ ਨੇ ਨਹੀਂ ਕਿਹਾ ਸੀ ਕਿ ਹੇਠਾਂ ਜਾ ਕੇ ਲੋਕਾਂ ਦੀ ਮਦਦ ਕਰੋ, ਫਿਰ ਵੀ ਉਹ ਲੋਕਾਂ ਦੀ ਮਦਦ ਕਰਦੇ ਹਨ।

ਨਿਰਮਾਤਾ ਦੇ ਤੌਰ ’ਤੇ ਜੇਕਰ ਤੁਹਾਨੂੰ ਸਕ੍ਰਿਪਟ ’ਚ ਥ੍ਰਿੱਲ, ਇਮੋਸ਼ਨ ਤੇ ਡਰਾਮਾ ਮਿਲਦਾ ਹੈ ਤਾਂ ਸਭ ਤੋਂ ਵੱਡੀ ਗੱਲ ਹੈ। ਹਾਲਾਂਕਿ ਇਹ ਫ਼ਿਲਮ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ ਪਰ ਜੇਕਰ ਮੈਂ ਇਸ ਨੂੰ ਕਹਾਣੀ ਦੇ ਰੂਪ ’ਚ ਦੇਖਾਂ ਜਾਂ ਸੁਣਾਂ ਤਾਂ ਮੈਨੂੰ ਇਹ ਹੋਰ ਵੀ ਦਿਲਚਸਪ ਲੱਗੀ। ਇਹੀ ਘਟਨਾਵਾਂ ਦਿਖਾਉਂਦੀਆਂ ਹਨ ਕਿ ਭਾਰਤ ਪੂਰੀ ਦੁਨੀਆ ’ਚ ਚਮਕ ਰਿਹਾ ਹੈ। 1989 ’ਚ ਸੋਸ਼ਲ ਮੀਡੀਆ ਨਹੀਂ ਸੀ, ਨਹੀਂ ਤਾਂ ਗਿੱਲ ਸਾਹਿਬ ਦਾ ਨਾਮ ਪੂਰੀ ਦੁਨੀਆਂ ’ਚ ਮਸ਼ਹੂਰ ਹੋਣਾ ਸੀ, ਜਿਨ੍ਹਾਂ ਨੇ ਕੋਲੇ ਦੀ ਖਾਣ ’ਚ ਫਸੇ 100 ਫ਼ੀਸਦੀ ਲੋਕਾਂ ਨੂੰ ਬਚਾਇਆ। ਇਸ ਲਈ ਸਾਨੂੰ ਬਹੁਤ ਮਾਣ ਹੈ ਕਿ ਅਸੀਂ ਇਕ ਅਜਿਹੀ ਕਹਾਣੀ ਪੇਸ਼ ਕਰ ਰਹੇ ਹਾਂ, ਜੋ ਲੋਕਾਂ ਨੂੰ ਪ੍ਰੇਰਿਤ ਕਰੇਗੀ।

6 ਅਕਤੂਬਰ ਨੂੰ ਜਦੋਂ ਪੂਰਾ ਦੇਸ਼ ਇਸ ਨੂੰ ਦੇਖਣ ਜਾਵੇਗਾ ਤਾਂ ਉਨ੍ਹਾਂ ਨੂੰ ਇਹ ਕਹਾਣੀ ਬਹੁਤ ਤਾਜ਼ੀ ਲੱਗੇਗੀ ਕਿਉਂਕਿ ਇਹ ਇਕ ਅਜਿਹੀ ਕਹਾਣੀ ਹੈ, ਜੋ ਦਰਸ਼ਕਾਂ ਨੂੰ ਦੱਸੇਗੀ ਕਿ ਇਕ ਮਾਈਨਰ ਦੀ ਜ਼ਿੰਦਗੀ ਕਿਹੋ-ਜਿਹੀ ਹੁੰਦੀ ਹੈ। ਲੋਕ ਮਹਿਸੂਸ ਕਰਨਗੇ ਕਿ ਦੇਸ਼ ਨੂੰ ਮਿਨਰਲਜ਼ ਦੇਣ ਲਈ ਉਹ ਲੋਕ ਕਿਸ ਤਰ੍ਹਾਂ ਨਾਲ ਰੋਜ਼ ਮੌਤ ਦੇ ਮੂੰਹ ’ਚ ਜਾਂਦੇ ਹਨ ਤੇ ਫਿਰ ਉਥੋਂ ਰੋਜ਼ ਨਿਕਲਦੇ ਹਨ। ਇਨਸਾਨੀਅਤ ਵੀ ਸ਼ਰਮਸਾਰ ਹੁੰਦੀ ਹੈ, ਜਦੋਂ ਦੇਸ਼ ’ਚ ਕਿਸੇ ਧੀ ਨਾਲ ਹੈਵਾਨੀਅਤ ਹੁੰਦੀ ਹੈ ਜਾਂ ਕਿਸੇ ਦਾ ਕਤਲ ਹੁੰਦਾ ਹੈ ਤੇ ਲੋਕ ਸੜਕ ’ਤੇ ਦੇਖਦੇ ਰਹਿੰਦੇ ਹਨ। ਰਾਹਗੀਰ ਹੋਣ ਦੇ ਨਾਲ ਇਕ ਦੇਸ਼ ਦੇ ਨਾਗਰਿਕ ਵਜੋਂ ਆਪਣੀਆਂ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਤਾਂ ਇਹ ਫ਼ਿਲਮ ਇਕ ਵੇਕਅੱਪ ਕਾਲ ਵਾਂਗ ਹੈ। ਇਸ ਫ਼ਿਲਮ ’ਚ ਵੀ ਇਕ ਸਰਦਾਰ ਜੀ ਨੇ ਸੋਚਿਆ ਸੀ ਕਿ ਜੇਕਰ ਕਿਸੇ ਦੀ ਆਖਰੀ ਸਾਹ ਚੱਲ ਰਹੀ ਹੈ ਤਾਂ ਵੀ ਉਹ ਉਸ ਨੂੰ ਬਚਾਵੇਗਾ। ਗਿੱਲ ਸਾਹਿਬ ਨੂੰ ਰਾਸ਼ਟਰਪਤੀ ਅੈਵਾਰਡ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਪਰ ਦੇਸ਼ ਦੀ 140 ਕਰੋੜ ਲੋਕ ਉਸ ਸਰਦਾਰ ਜੀ ਤੇ ਉਸ ਇਮੋਸ਼ਨ ਨੂੰ ਨਹੀਂ ਜਾਣਦੇ, ਜਿਨ੍ਹਾਂ ਨੇ ਇਨਸਾਨੀਅਤ ਦਾ ਜਜ਼ਬਾ ਦਿਖਾਇਆ।

ਸੱਚ ਕਹਾਂ ਤਾਂ ਇਹ ਫ਼ਿਲਮ ਤੁਹਾਨੂੰ ਜ਼ਿੰਦਗੀ ਦੇ ਇਕ ਅਲੱਗ ਪੱਖ ਨਾਲ ਰੂ-ਬ-ਰੂ ਕਰਵਾਏਗੀ। ਇਸ ’ਚ ਤੁਹਾਨੂੰ ਜੁਗਲਬੰਦੀ ਦਿਖਾਈ ਦੇਵੇਗੀ। ਇੰਜੀਨੀਅਰਾਂ ’ਚ ਅਲੱਗ ਜੁਗਲਬੰਦੀ ਚੱਲ ਰਹੀ ਹੈ ਕਿ ਕੌਣ ਕੀ ਕਰੇਗਾ? ਕਿਵੇਂ ਹੋਵੇਗਾ? ਹੇਠਾਂ ਸਾਡੇ ਅੰਦਰ ਇਕ ਈਗੋ ਵਾਰ ਵੀ ਚੱਲ ਰਹੀ ਹੈ। ਫ਼ਿਲਮ ’ਚ ਪਰਿਵਾਰ ਦੇ ਨਾਲ-ਨਾਲ ਇਮੋਸ਼ਨਲ ਡਰਾਮਾ ਵੀ ਨਜ਼ਰ ਆਵੇਗਾ।

ਫ਼ਿਲਮ ਇਹੀ ਦਿਖਾਉਂਦੀ ਹੈ ਕਿ ਜੇ ਤੁਸੀਂ ਇਕ ਵਾਰ ਠਾਣ ਲਿਆ ਤਾਂ ਹੋ ਹੀ ਜਾਵੇਗਾ। ਇਹ ਪੂਰੀ ਦੁਨੀਆ ਦਾ ਪਹਿਲਾ ਰੈਸਕਿਊ ਮਿਸ਼ਨ ਸੀ, ਜਿਥੇ ਸਾਰੇ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਸੀ। ਇੰਜੀਨੀਅਰਾਂ ਨੇ ਕਿਵੇਂ ਜੁਗਾੜ ਲਗਾ ਕੇ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ, ਇਹ ਦੇਖਣਾ ਆਪਣੇ ਆਪ ’ਚ ਰੋਚਕ ਹੋਵੇਗਾ। ਇਸ ਫ਼ਿਲਮ ’ਚ ਅਸਲ ਜ਼ਿੰਦਗੀ ਦਾ ਹੀਰੋ ਦਿਖਾਇਆ ਗਿਆ ਹੈ, ਜੋ ਜੁਗਾੜ ਵਰਤ ਕੇ ਲੋਕਾਂ ਨੂੰ ਬਚਾਉਂਦਾ ਹੈ। ਉਹ ਅਜਿਹਾ ਹੀਰੋ ਹੈ, ਜੋ ਉਨ੍ਹਾਂ ਲੋਕਾਂ ਨੂੰ ਬਚਾਉਣ ਲਈ ਆਪਣੀ ਜਾਨ ਖ਼ਤਰੇ ’ਚ ਪਾ ਰਿਹਾ ਹੈ, ਜੋ ਉਸ ਦੇ ਕੁਝ ਵੀ ਨਹੀਂ ਲੱਗਦੇ। ਉਹ ਹੇਠਾਂ ਉਤਰਦਾ ਹੈ। ਜਦੋਂ ਤੱਕ ਹੇਠਾਂ ਫਸੇ ਲੋਕ ਉੱਪਰ ਨਹੀਂ ਚਲੇ ਜਾਂਦੇ, ਉਦੋਂ ਤੱਕ ਖ਼ੁਦ ਉੱਪਰ ਨਹੀਂ ਆਉਂਦਾ।

Add a Comment

Your email address will not be published. Required fields are marked *