ਬ੍ਰਿਸਬੇਨ ‘ਚ ਦੂਜਾ ਸਾਲਾਨਾ ਫੁੱਟਬਾਲ ਟੂਰਨਾਮੈਂਟ 21 ਅਕਤੂਬਰ ਨੂੰ
October 6, 2023
ਬ੍ਰਿਸਬੇਨ – ਸਿੰਘ ਸਭਾ ਸਪੋਰਟਸ ਕਲੱਬ ਬ੍ਰਿਸਬੇਨ ਵੱਲੋਂ ਸਾਲਾਨਾ ਇਕ ਦਿਨਾਂ ਫੁੱਟਬਾਲ ਟੂਰਨਾਮੈਂਟ 21 ਅਕਤੂਬਰ ਦਿਨ ਸ਼ਨੀਵਾਰ ਨੂੰ ਨੌਰਥ ਸਟਾਰ ਫੁੱਟਬਾਲ ਕਲੱਬ ਜਿਲਮੀਆਂ ਬ੍ਰਿਸਬੇਨ ਵਿਖੇ ਬਹੁਤ ਹੀ ਸ਼ਾਨੋ-ਸ਼ੋਕਤ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਤਰਨਜੀਤ ਸਿੰਘ, ਸੰਨੀ ਜੌਹਲ, ਰਣਦੀਪ ਜੌਹਲ ਅਤੇ ਭੁਪਿੰਦਰ ਪੰਨੂੰ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਲੜਕੇ ਅੰਡਰ 7, 9, 11, 14 ਅਤੇ ਓਪਨ 40 ਵਰਗ ਆਦਿ ਟੀਮਾਂ ਅਤੇ ਲੜਕੀਆਂ ਅੰਡਰ 14 ਵਰਗ ਦੀਆ ਟੀਮਾਂ ਦੇ ਖਿਡਾਰੀ ਭਾਗ ਲੈ ਰਹੇ ਹਨ।
ਇਸ ਮੌਕੇ ਦਰਸ਼ਕਾ ਨੂੰ ਰੱਸਾ-ਕੱਸੀ, ਵਾਲੀਬਾਲ ਅਤੇ ਹੋਰ ਕਲਚਰਲ ਵੰਨਗੀਆ ਵੀ ਵੇਖਣ ਨੂੰ ਮਿਲਣਗੀਆ। ਉਨਾਂ ਅੱਗੇ ਦੱਸਿਆ ਕਿ ਟੂਰਨਾਮੈਂਟ ਵਿੱਚ ਵੱਖ-ਵੱਖ ਕਲੱਬਾਂ ਦੀਆਂ ਐਂਟਰੀ ਫੀਸ 15 ਅਕਤੂਬਰ ਤੱਕ ਲਈ ਜਾਵੇਗੀ। ਟੂਰਨਾਮੈਂਟ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

