ਅਮਰੀਕਾ ‘ਚ 39 ਸਾਲ ਦੇ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ

ਫਿਲਾਡੇਲਫੀਆ– ਬੀਤੇ ਦਿਨ ਪੇਨਸਿਲਵੇਨੀਆ ਸੂਬੇ ਦੇ ਸ਼ਹਿਰ ਫਿਲਾਡੇਲਫੀਆ ਵਿੱਚ ਰਹਿੰਦੇ ਜੋਸ਼ ਕਰੂਗਰ ਨਾਮੀ ਇੱਕ ਫ੍ਰੀਲਾਂਸ ਪੱਤਰਕਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੱਤਰਕਾਰ ਨੂੰ ਉਸਦੇ ਘਰ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਜੋਸ਼ ਕਰੂਗਰ ਸਿਟੀ ਲਈ ਕੰਮ ਕਰਦਾ ਸੀ ਅਤੇ ਉਹ ਇੱਕ ਫ੍ਰੀਲਾਂਸ ਪੱਤਰਕਾਰ ਸੀ। ਸਥਾਨਕ ਅਧਿਕਾਰੀਆਂ ਅਨੁਸਾਰ ਇੱਕ ਫ੍ਰੀਲਾਂਸ ਪੱਤਰਕਾਰ ਅਤੇ ਸ਼ਹਿਰ ਦੇ ਸਾਬਕਾ ਕਰਮਚਾਰੀ ਜੋਸ਼ ਕਰੂਗਰ ਨੂੰ ਸੋਮਵਾਰ ਤੜਕੇ ਉਸਦੇ ਘਰ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। 

ਸਥਾਨਕ ਫਿਲਾਡੇਲਫੀਆ ਪੁਲਸ ਨੂੰ ਜਦੋ ਸੂਚਨਾ ਮਿਲੀ ਤਾਂ ਉਹ ਦੁਪਿਹਰ 1:30 ਵਜੇ ਦੇ ਕਰੀਬ ਉਸਦੇ ਘਰ ਵਿੱਚ ਪੁੱਜੀ ਅਤੇ ਉਹਨਾਂ ਨੇ ਦੇਖਿਆ ਕਿ ਕਰੂਗਰ ਦੀ ਛਾਤੀ ਅਤੇ ਼਼ਢਿੱਡ ਵਿੱਚ ਸੱਤ ਦੇ ਕਰੀਬ ਗੋਲੀਆਂ ਲੱਗੀਆਂ ਸਨ। ਪੁਲਸ ਨੇ ਦੱਸਿਆ ਕਿ ਉਸ ਨੂੰ ਸਥਾਨਕ ਪੇਨ ਪ੍ਰੈਸਬੀਟੇਰੀਅਨ ਮੈਡੀਕਲ ਸੈਂਟਰ ਵਿਖੇ  ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੱਤਰਕਾਰ ਕਰੂਗਰ ਫਿਲਾਡੇਲਫੀਆ ਸ਼ਹਿਰ ਦੇ ਗ੍ਰੇਜ਼ ਫੈਰੀ ਦੇ ਇਲਾਕੇ ਵਿੱਚ ਰਹਿੰਦਾ ਸੀ ਅਤੇ ਇੱਕ ਫ੍ਰੀਲਾਂਸ ਰਿਪੋਰਟਰ ਵਜੋਂ ਕੰਮ ਕਰਦਾ ਸੀ। ਪੁਲਸ ਨੇ ਦੱਸਿਆ ਕਿ ਗੋਲੀਬਾਰੀ ਮਾਮਲੇ ਵਿੱਚ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਅਤੇ ਨਾ ਹੀ ਕੋਈ ਹਥਿਆਰ ਬਰਾਮਦ ਹੋਇਆ ਹੈ। ਫਿਲਾਡੇਲਫੀਆ ਦੇ ਮੇਅਰ ਜਿਮ ਕੇਨੀ ਨੇ ਐਕਸ ‘ਤੇ ਲਿਖਿਆ,”ਜੋਸ਼ ਕਰੂਗਰ ਦੀ ਮੌਤ ਨਾਲ ਸਾਨੂੰ ਬਹੁਤ ਵੱਡਾ ਸਦਮਾ ਪੁੱਜਾ ਹੈ।”

Add a Comment

Your email address will not be published. Required fields are marked *