ਜਹਾਜ਼ ਹਾਦਸੇ ’ਚ ਅਮਰੀਕੀ ਸੰਸਦ ਮੈਂਬਰ, ਪਤਨੀ ਅਤੇ ਦੋ ਬੱਚਿਆਂ ਦੀ ਮੌਤ

ਮੋਆਬ – ਅਮਰੀਕਾ ਦੇ ਉੱਤਰੀ ਡਕੋਟਾ ਸੂਬੇ ਤੋਂ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਡਗ ਲਾਰਸਨ, ਉਨ੍ਹਾਂ ਦੀ ਪਤਨੀ ਅਤੇ 2 ਬੱਚਿਆਂ ਦੀ ਹਵਾਈ ਹਾਦਸੇ ’ਚ ਮੌਤ ਹੋ ਗਈ। ਸੀਨੇਟ ਦੇ ਰਿਪਬਲਿਕਨ ਨੇਤਾ ਡੇਵਿਡ ਹੌਗ ਨੇ ਸੋਮਵਾਰ ਨੂੰ ਆਪਣੇ ਸਾਥੀ ਸੰਸਦ ਮੈਂਬਰਾਂ ਨੂੰ ਭੇਜੀ ਇਕ ਈ-ਮੇਲ ’ਚ ਲਾਰਸਨ ਦੀ ਮੌਤ ਦੀ ਪੁਸ਼ਟੀ ਕੀਤੀ। ਗ੍ਰੈਂਡ ਕਾਉਂਟੀ ਸ਼ੈਰਿਫ ਵਿਭਾਗ ਨੇ ਫੇਸਬੁੱਕ ’ਤੇ ਇਕ ਬਿਆਨ ਵਿਚ ਕਿਹਾ ਕਿ ਜਹਾਜ਼ ਐਤਵਾਰ ਸ਼ਾਮ ਨੂੰ ਮੋਆਬ ਤੋਂ ਲਗਭਗ 24 ਮੀਲ ਦੂਰ ਕੈਨੀਅਨਲੈਂਡਸ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹਾਦਸਾਗ੍ਰਸਤ ਹੋ ਗਿਆ।

Add a Comment

Your email address will not be published. Required fields are marked *