ਅਵਿਨਾਸ਼ ਸਾਬਲੇ ਨੇ 3000 ਮੀਟਰ ਸਟੀਪਲਚੇਜ਼ ‘ਚ ਜਿੱਤਿਆ ਸੋਨ ਤਗਮਾ

ਭਾਰਤ ਦੇ ਅਵਿਨਾਸ਼ ਸਾਬਲੇ ਨੇ ਏਸ਼ੀਆਈ ਖੇਡਾਂ ‘ਚ ਪੁਰਸ਼ਾਂ ਦੀ 3000 ਮੀਟਰ ਸਟੀਪਲਚੇਜ਼ ‘ਚ ਸੋਨ ਤਗਮਾ ਜਿੱਤ ਲਿਆ ਹੈ। ਅਵਿਨਾਸ਼ ਸਾਬਲੇ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ 3000 ਮੀਟਰ ਸਟੀਪਲਚੇਜ਼ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਅਥਲੀਟ ਵੀ ਬਣ ਗਿਆ ਹੈ। ਇਸ ਦੇ ਨਾਲ, ਏਸ਼ੀਆਈ ਖੇਡਾਂ 2023 ਵਿੱਚ ਅਥਲੈਟਿਕਸ (ਟਰੈਕ ਅਤੇ ਫੀਲਡ) ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਵੀ ਹੈ। ਸਾਬਲੇ ਨੇ 8:19:50 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ।

ਅਵਿਨਾਸ਼ ਦੇ ਸੋਨ ਤਗਮੇ ਜਿੱਤਣ ਦੇ ਨਾਲ, ਭਾਰਤ ਦੇ ਕੋਲ ਹੁਣ ਕੁੱਲ 42 ਤਗਮੇ ਹੋ ਗਏ ਹਨ, ਜਿਸ ਵਿੱਚ 12 ਸੋਨ, 16 ਚਾਂਦੀ ਅਤੇ ਇੰਨੇ ਹੀ ਕਾਂਸੀ ਦੇ ਤਮਗੇ ਵੀ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਬੀਡ ਦੇ ਰਹਿਣ ਵਾਲੇ ਅਵਿਨਾਸ਼ ਰਾਸ਼ਟਰਮੰਡਲ ਖੇਡਾਂ 2022 ‘ਚ ਰਾਸ਼ਟਰੀ ਰਿਕਾਰਡ ਦੇ ਨਾਲ ਚਾਂਦੀ ਦਾ ਤਮਗਾ ਜਿੱਤ ਚੁੱਕੇ ਹਨ। 2019 ‘ਚ ਦੋਹਾ ‘ਚ ਹੋਈ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ‘ਚ ਉਸ ਨੇ ਚਾਂਦੀ ਦਾ ਤਮਗਾ ਜਿੱਤਿਆ ਸੀ।

Add a Comment

Your email address will not be published. Required fields are marked *