ਰੈਪਰ ਟੁਪੈਕ ਸ਼ਕੂਰ ਕਤਲ ਮਾਮਲੇ ’ਚ ਸਾਬਕਾ ਗੈਂਗ ਲੀਡਰ ਡੇਵਿਸ ਦੋਸ਼ੀ ਕਰਾਰ

ਲਾਸ ਵੇਗਾਸ – 1996 ਦੇ ਅਮਰੀਕੀ ਰੈਪਰ ਟੁਪੈਕ ਸ਼ਕੂਰ ਦੇ ਕਤਲ ਦੇ ਮੁੱਖ ਸਾਜ਼ਿਸ਼ਕਰਤਾ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਹੱਤਿਆ ਦਾ ਦੋਸ਼ ਲਗਾਇਆ ਗਿਆ। ਸਰਕਾਰੀ ਵਕੀਲਾਂ ਦਾ ਕਹਿਣਾ ਹੈ ਕਿ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਲੰਬੇ ਸਮੇਂ ਬਾਅਦ ਮਸ਼ਹੂਰ ਹਿੱਪ-ਹੌਪ ਕਲਾਕਾਰ ਦੇ ਕਤਲ ਦਾ ਭੇਤ ਸੁਲਝਿਆ ਹੈ।

ਡੁਆਨ ‘ਕੀਫੇ ਡੀ’ ਡੇਵਿਸ ਚਾਰ ਸ਼ੱਕੀਆਂ ’ਚੋਂ ਇਕ ਹੈ, ਜੋ ਸ਼ੁਰੂਆਤੀ ਤੌਰ ’ਤੇ ਜਾਂਚ ਦੇ ਅਧੀਨ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਤੇ ਅਦਾਲਤ ’ਚ ਦੱਸਿਆ ਕਿ ਦੋਸ਼ੀ ਬੰਦੂਕਧਾਰੀ ਹਮਲਾਵਰ ਨਹੀਂ ਸੀ, ਸਗੋਂ ਉਸ ਗਿਰੋਹ ਦਾ ਆਗੂ ਸੀ, ਜਿਸ ਨੇ ਹੱਤਿਆ ਦੀ ਯੋਜਨਾ ਬਣਾਈ ਸੀ। ਪੁਲਸ ਮੁਤਾਬਕ ਡੁਆਨ ਡੇਵਿਸ ਇਸ ਅਪਰਾਧ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਮੁਖੀ ਸੀ।

ਪੁਲਸ ਨੇ ਦੱਸਿਆ ਕਿ ਉਸ ਨੇ ਹੀ ਕਤਲ ਦੀ ਸਾਰੀ ਸਾਜ਼ਿਸ਼ ਰਚੀ ਸੀ। ਡੇਵਿਸ ਨੇ ਖ਼ੁਦ ਕਈ ਇੰਟਰਵਿਊਜ਼ ਤੇ ਆਪਣੀ 2019 ਦੀ ਜੀਵਨੀ ‘ਕੰਪਟਨ ਸਟ੍ਰੀਟ ਲੀਜੈਂਡ’ ’ਚ ਮੰਨਿਆ ਕਿ ਉਸ ਨੇ ਕਤਲੇਆਮ ’ਚ ਵਰਤੀਆਂ ਗਈਆਂ ਬੰਦੂਕਾਂ ਮੁਹੱਈਆ ਕਰਵਾਈਆਂ ਸਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡੇਵਿਸ ਦੀਆਂ ਜਨਤਕ ਟਿੱਪਣੀਆਂ ਨੇ ਜਾਂਚ ਨੂੰ ਮੁੜ ਖੋਲ੍ਹਣ ’ਚ ਭੂਮਿਕਾ ਨਿਭਾਈ।

ਡੇਵਿਸ ਨੂੰ ਸ਼ੁੱਕਰਵਾਰ ਸਵੇਰੇ ਲਾਸ ਵੇਗਾਸ ਦੇ ਬਾਹਰਵਾਰ ਆਪਣੇ ਘਰ ਦੇ ਨੇੜੇ ਸੈਰ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਸਰਕਾਰੀ ਵਕੀਲਾਂ ਨੇ ਅਦਾਲਤ ’ਚ ਐਲਾਨ ਕੀਤਾ ਸੀ ਕਿ ਨੇਵਾਡਾ ਦੀ ਇਕ ਗ੍ਰੈਂਡ ਜਿਊਰੀ ਨੇ ਇਕ ਸਵੈ-ਘੋਸ਼ਿਤ ‘ਗੈਂਗਸਟਰ’ ਨੂੰ ਇਕ ਹਥਿਆਰ ਨਾਲ ਕਤਲ ਕਰਨ ਦਾ ਦੋਸ਼ ਲਗਾਇਆ ਹੈ। ਡੇਵਿਸ ਅਗਲੇ ਹਫ਼ਤੇ ਅਦਾਲਤ ’ਚ ਪੇਸ਼ ਹੋਵੇਗਾ। ਸ਼ਕੂਰ ਨੂੰ ਕਈ ਵਾਰ ਗੋਲੀ ਮਾਰੀ ਗਈ ਤੇ ਇਕ ਹਫ਼ਤੇ ਬਾਅਦ 25 ਸਾਲ ਦੀ ਉਮਰ ’ਚ ਉਸ ਦੀ ਮੌਤ ਹੋ ਗਈ।

Add a Comment

Your email address will not be published. Required fields are marked *