ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਨੇ ਆਖੀ ਹੈਰਾਨੀਜਨਕ ਗੱਲ

ਨਵੀਂ ਦਿੱਲੀ : ਆਪਣੇ ਆਪ ਨੂੰ ਪੰਜਾਬ ਦੀ ਕੈਟਰੀਨਾ ਕੈਫ ਕਹਾਉਣ ਵਾਲੀ ਸ਼ਹਿਨਾਜ਼ ਕੌਰ ਗਿੱਲ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ‘ਬਿੱਗ ਬੌਸ 13’ ਤੋਂ ਬਾਅਦ ਹਰ ਘਰ ‘ਚ ਸ਼ਹਿਨਾਜ਼ ਦੀ ਲੋਕਪ੍ਰਿਯਤਾ ਇਸ ਹੱਦ ਤਕ ਵਧ ਗਈ ਕਿ ਇਹ ਹੁਣ ਤਕ ਬਰਕਰਾਰ ਹੈ। ਅੱਜ ਸ਼ਹਿਨਾਜ਼ ਕਈ ਚੰਗੇ ਪ੍ਰੋਜੈਕਟਾਂ ਤੇ ਬ੍ਰਾਂਡਾਂ ਦਾ ਹਿੱਸਾ ਹੈ ਪਰ ਇੱਥੇ ਤਕ ਪਹੁੰਚਣ ਲਈ ਉਸ ਨੂੰ ਸਖ਼ਤ ਮਿਹਨਤ ਕਰਨੀ ਪਈ। ਅੱਜਕਲ੍ਹ ਸ਼ਹਿਨਾਜ਼ ਅਪਕਮਿੰਗ ਫ਼ਿਲਮ ‘ਥੈਂਕ ਯੂ ਫਾਰ ਕਮਿੰਗ’ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ।

ਹਾਲ ਹੀ ‘ਚ ਅਦਾਕਾਰਾ ਇਸ ਫ਼ਿਲਮ ਦੇ ਪ੍ਰਮੋਸ਼ਨਲ ਈਵੈਂਟ ‘ਚ ਪਹੁੰਚੀ, ਜਿੱਥੇ ਉਸ ਨੇ ਕਈ ਚੀਜ਼ਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਸ਼ਹਿਨਾਜ਼ ਨੇ ਇੰਡਸਟਰੀ ‘ਚ ਆਪਣੇ ਸੰਘਰਸ਼ ਬਾਰੇ ਗੱਲ ਕਰਦੇ ਹੋਏ ਇਕ ਹੈਰਾਨੀਜਨਕ ਸੱਚ ਦੱਸਿਆ। ਅਦਾਕਾਰਾ ਨੇ ਦੱਸਿਆ ਕਿ ਜੇਕਰ ਤੁਸੀਂ ਇਸ ਇੰਡਸਟਰੀ ‘ਚ ਜ਼ਿੰਦਾ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਫਿੱਗਰ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ। ਉਹ ਅੱਗੇ ਕਹਿੰਦੀ ਹੈ, “ਜੇ ਮੈਂ ਇੱਥੇ ਕੰਮ ਨਾ ਕਰ ਰਹੀ ਹੁੰਦੀ ਤਾਂ ਮੋਟੀ ਵਾਲੀ ਸ਼ਹਿਨਾਜ਼ ਗਿੱਲ ਹੁੰਦੀ।”

ਸ਼ਹਿਨਾਜ਼ ਗਿੱਲ ਨੇ ਕਿਹਾ ਕਿ ਹਾਲ ਹੀ ‘ਚ ਉਸ ਨੂੰ ਇਕ ਕਿਰਦਾਰ ਆਫਰ ਕੀਤਾ ਗਿਆ ਸੀ, ਜਿਸ ਲਈ ਉਸ ਨੂੰ ਭਾਰ ਵਧਾਉਣਾ ਪੈਣਾ ਸੀ ਪਰ ਅਜਿਹਾ ਕਰਨ ‘ਤੇ ਮੈਂ ਹੱਥ ਜੋੜ ਦਿੱਤੇ। ਉਸ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਕੁਝ ਵੀ ਕਰਵਾ ਲਓ ਪਰ ਮੈਨੂੰ ਦੁਬਾਰਾ ਮੋਟੀ ਹੋਣ ਲਈ ਨਾ ਕਹੋ। ਮੈਂ ਜਾਣਦੀ ਹਾਂ ਕਿ ਮੈਂ ਆਪਣਾ ਮੋਟਾਪਾ ਕਿਵੇਂ ਘਟਾਇਆ। ਹੁਣ ਮੇਰੇ ਤੋਂ ਨਹੀਂ ਹੋਵੇਗਾ। ਉਸ ਨੇ ਕਿਹਾ ਕਿ ਜਿਹੜੇ ਲੋਕ ਇਸ ਇੰਡਸਟਰੀ ‘ਚ ਨਹੀਂ ਹਨ, ਉਹ ਚੰਗੀ ਜ਼ਿੰਦਗੀ ਜੀਅ ਰਹੇ ਹਨ। ਅਜਿਹੀ ਜ਼ਿੰਦਗੀ ਦਾ ਕੀ ਫ਼ਾਇਦਾ ਜਿੱਥੇ ਤੁਸੀਂ ਖੁੱਲ੍ਹ ਕੇ ਖਾਣਾ ਵੀ ਨਹੀਂ ਖਾ ਸਕਦੇ? ਇਸ ਤੋਂ ਚੰਗਾ ਕਿ ਮੈਂ ਮਰ ਹੀ ਜਾਵਾਂ…ਮੋਟਾ-ਪਤਲਾ ਕੁਝ ਨਹੀਂ ਹੁੰਦਾ। ਤੁਹਾਡੇ ਅੰਦਰ ਕੌਂਫੀਡੈਂਸ ਹੋਣਾ ਚਾਹੀਦਾ ਹੈ।

‘ਥੈਂਕਸ ਫਾਰ ਕਮਿੰਗ’ ਸ਼ਹਿਨਾਜ਼ ਗਿੱਲ ਦੀ ਦੂਜੀ ਬਾਲੀਵੁੱਡ ਫ਼ਿਲਮ ਹੈ। ਸ਼ਹਿਨਾਜ਼ ਤੋਂ ਇਲਾਵਾ ਫ਼ਿਲਮ ‘ਚ ਭੂਮੀ ਪੇਡਨੇਕਰ, ਕੁਸ਼ਾ ਕਪਿਲਾ ਤੇ ਡੌਲੀ ਸਿੰਘ ਵੀ ਹਨ। ਕਰਨ ਭੂਲਾਨੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਨਿਰਮਾਣ ਸ਼ੋਭਾ ਕਪੂਰ, ਅਨਿਲ ਕਪੂਰ, ਏਕਤਾ ਕਪੂਰ ਤੇ ਰੀਆ ਕਪੂਰ ਨੇ ਕੀਤਾ ਹੈ।

Add a Comment

Your email address will not be published. Required fields are marked *