ਬਾਈਡੇਨ ਦਾ ਕੁੱਤਾ ‘ਕਮਾਂਡਰ’ ਆਪਣੇ ਹੀ ਏਜੰਟਾਂ ‘ਤੇ ਕਰ ਰਿਹੈ ਹਮਲੇ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਪਰਿਵਾਰ ਦੇ 2 ਸਾਲ ਦੇ ਜਰਮਨ ਸ਼ੈਫਰਡ ਕੁੱਤੇ ‘ਕਮਾਂਡਰ’ ਨੇ ਇਕ ਹੋਰ ਸੀਕ੍ਰੇਟ ਸਰਵਿਸ ਏਜੰਟ ਨੂੰ ਵੱਢ ਲਿਆ ਹੈ। ਬੀਬੀਸੀ ਦੇ ਅਨੁਸਾਰ, ਸੀਕ੍ਰੇਟ ਸਰਵਿਸ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਕਮਾਂਡਰ ਨੇ ਸੋਮਵਾਰ ਰਾਤ ਨੂੰ ਅਧਿਕਾਰੀ ‘ਤੇ ਹਮਲਾ ਕੀਤਾ ਅਤੇ ਅਧਿਕਾਰੀ ਦਾ ਮੌਕੇ ‘ਤੇ ਇਲਾਜ ਕੀਤਾ ਗਿਆ। ਇਹ 11ਵੀਂ ਵਾਰ ਹੈ ਜਦੋਂ ਕੁੱਤੇ ਨੇ ਵ੍ਹਾਈਟ ਹਾਊਸ ਜਾਂ ਬਾਈਡੇਨ ਪਰਿਵਾਰ ਦੇ ਘਰ ਦੇ ਕਿਸੇ ਗਾਰਡ ਨੂੰ ਵੱਢਿਆ ਹੈ।

ਸੀਕ੍ਰੇਟ ਸਰਵਿਸ ਦੇ ਬੁਲਾਰੇ ਐਂਥਨੀ ਗੁਗਲੀਏਲਮੀ ਨੇ ਕਿਹਾ, ”ਕੱਲ੍ਹ ਰਾਤ ਲਗਭਗ 8 ਵਜੇ ਸੀਕ੍ਰੇਟ ਸਰਵਿਸ ਯੂਨੀਫਾਰਮਡ ਡਿਵੀਜ਼ਨ ਦਾ ਇਕ ਪੁਲਸ ਅਧਿਕਾਰੀ ਫਸਟ ਫੈਮਿਲੀ ਦੇ ਪਾਲਤੂ ਜਾਨਵਰ ਦੇ ਸੰਪਰਕ ‘ਚ ਆਇਆ ਅਤੇ ਉਸ ਨੂੰ ਵੱਢ ਲਿਆ ਗਿਆ।” ਬਾਅਦ ‘ਚ ਉਨ੍ਹਾਂ ਕਿਹਾ ਕਿ ਜ਼ਖ਼ਮੀ ਅਧਿਕਾਰੀ ਨੇ ਕੱਲ੍ਹ ਸੀਕ੍ਰੇਟ ਸਰਵਿਸ ਡਾਇਰੈਕਟਰ ਕਿੰਬਰਲੀ ਚੀਟਲ ਨਾਲ ਗੱਲ ਕੀਤੀ ਅਤੇ ਉਹ ਹੁਣ ਠੀਕ ਹਨ।

Add a Comment

Your email address will not be published. Required fields are marked *