ਨਿਊਜ਼ੀਲੈਂਡ ਦੀਆਂ ਚੋਣਾਂ ‘ਚ ਆਸਟ੍ਰੇਲੀਆਂ ਸਰਕਾਰ ਕਰੇਗੀ ਫੈਸਲਾ
September 27, 2023
![](http://mehakewattan.com/wp-content/uploads/2023/09/Untitled-33.png)
ਆਕਲੈਂਡ- ਸੋਸ਼ਲ ਮੀਡੀਆ ‘ਤੇ ਇੱਕ ਇਸ਼ਤਿਹਾਰ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ” ਨਿਊਜ਼ੀਲੈਂਡ ਇਲੈਕਸ਼ਨ , ਆਸਟ੍ਰੇਲੀਆਂ ਵਿੱਲ ਡਿਸਾਈਡ”। ਇਸ ਇਸ਼ਤਿਹਾਰ ਨੂੰ ਦੇਖਕੇ ਨਿਊਜ਼ੀਲੈਂਡ ਵਾਸੀ ਹੈਰਾਨ ਹੋ ਰਹੇ ਹਨ ਕਿ ਆਸਟ੍ਰੇਲੀਆਂ ਨਿਊਜ਼ੀਲੈਂਡ ਦੇ ਚੋਣ ਨਤੀਜਿਆਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦਾ ਹੈ। ਪਰ ਇੱਥੇ ਦੱਸਦੀਏ ਕਿ ਆਸਟ੍ਰੇਲੀਆਂ ਸਰਕਾਰ ਜਾਂ ਹੋਰ ਕੋਈ ਐਜੰਸੀ ਸਿੱਧੇ ਤੌਰ ‘ਤੇ ਕੁਝ ਗਲਤ ਕਰਨ ਦਾ ਮਨ ਨਹੀਂ ਬਣਾ ਰਹੀ ਬਲਕਿ ਇਸ ਵੇਲੇ ਕਰੀਬ ਅੱਧਾ ਮਿਲੀਅਨ ਨਿਊਜ਼ੀਲੈਂਡ ਵਾਸੀ ਕੰਮਾਂਕਾਜਾਂ ਦੇ ਸਿਲਸਿਲੇ ਵਿੱਚ ਆਸਟ੍ਰੇਲੀਆਂ ਰਹਿ ਰਹੇ ਹਨ ਤੇ ਇਹਨਾਂ ਲਈ ਵੋਟਿੰਗ ਅੱਜ ਰਾਤ ਤੋਂਂ ਸ਼ੁਰੂ ਹੋ ਰਹੀ ਹੈ ਤੇ ਜੇ ਇਹ ਸਾਰੇ ਦੇ ਸਾਰੇ ਆਸਟ੍ਰੇਲੀਆਂ ਰਹਿੰਦੇ ਨਿਊਜ਼ੀਲੈਂਡ ਵਾਸੀ ਵੋਟਿੰਗ ਕਰਦੇ ਹਨ ਤਾਂ ਇਹ ਨਿਊਜ਼ੀਲੈਂਡ ਦੀਆਂ ਛੋਟੀਆਂ ਮੰਨੀਆਂ ਜਾਣ ਵਾਲੀਆਂ ਐਕਟ ਪਾਰਟੀ,ਗਰੀਨ ਪਾਰਟੀ,ਐਨ ਜੈਡ ਫਰਸਟ ਪਾਰਟੀ, ਟੀ ਪਾਟੀ ਮਾਓਰੀ ਨੂੰ ਮਿਲਣ ਵਾਲੀਆਂ ਵੋਟਾਂ ਦੇ ਬਰਾਬਰ ਗਿਣਤੀ (ਚੋਣ ਸਰਵੇਖਣਾ ਅਨੁਸਾਰ) ਹੋਵੇਗੀ