PM ਮੋਦੀ ਨੇ ਭਾਰਤੀ ਘੋੜਸਵਾਰ ਟੀਮ ਨੂੰ ਸੋਨ ਤਮਗਾ ਜਿੱਤਣ ‘ਤੇ ਦਿੱਤੀ ਵਧਾਈ
September 27, 2023
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ‘ਚ ਚਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਵਿੱਚ ਮੰਗਲਵਾਰ ਨੂੰ ਦੇਸ਼ ਲਈ ਤੀਜਾ ਸੋਨ ਤਮਗਾ ਜਿੱਤਣ ‘ਤੇ ਭਾਰਤੀ ਘੋੜ ਸਵਾਰੀ ਟੀਮ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ‘ਤੇ ਲਿਖਿਆ, ਹਿਰਦੇ ਛੇੜਾ, ਅਨੁਸ਼ ਅਗਰਵਾਲ, ਸੁਦੀਪਤੀ ਹਜੇਲਾ ਅਤੇ ਦਿਵਯਕ੍ਰਿਤ ਸਿੰਘ ਨੇ ਇੱਕ ਟੀਮ ਦੇ ਰੂਪ ਵਿੱਚ ਬੇਮਿਸਾਲ ਹੁਨਰ ਦਾ ਪ੍ਰਦਰਸ਼ਨ ਕੀਤਾ ਹੈ ਅਤੇ ਅੰਤਰਰਾਸ਼ਟਰੀ ਪਲੇਟਫਾਰਮ ‘ਤੇ ਸਾਡੇ ਦੇਸ਼ ਨੂੰ ਸਨਮਾਨ ਦਿਵਾਇਆ ਹੈ। ਮੈਂ ਇਸ ਇਤਿਹਾਸਕ ਪ੍ਰਾਪਤੀ ਲਈ ਟੀਮ ਨੂੰ ਦਿਲੋਂ ਵਧਾਈ ਦਿੰਦਾ ਹਾਂ।” ਜ਼ਿਕਰਯੋਗ ਹੈ ਕਿ ਭਾਰਤੀ ਘੋੜਸਵਾਰ ਟੀਮ ਨੇ ਅੱਜ ਏਸ਼ੀਆਈ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 209.205 ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ।

