ਪਰਿਣੀਤੀ ਤੋਂ ਬਾਅਦ ਹੁਣ ਪੂਜਾ ਹੇਗੜੇ ਦੇ ਵਿਆਹ ਦੇ ਚਰਚੇ

ਮੁੰਬਈ– ਬਾਲੀਵੁੱਡ ’ਚ ਸ਼ਹਿਨਾਈ ਲਗਾਤਾਰ ਵੱਜ ਰਹੀ ਹੈ। ਇਸ ਸਾਲ ਤਿੰਨ ਵੱਡੇ ਵਿਆਹ ਹੋਏ ਹਨ। ਕਿਆਰਾ ਅਡਵਾਨੀ, ਆਥੀਆ ਸ਼ੈੱਟੀ ਤੇ ਹੁਣ ਪਰਿਣੀਤੀ ਚੋਪੜਾ ਨੇ ਵੀ ਸੱਤ ਫੇਰੇ ਲੈ ਲਏ ਹਨ। ਕਿਸੇ ਦਾ ਵਿਆਹ ਅਦਾਕਾਰ ਨਾਲ, ਕਿਸੇ ਦਾ ਕ੍ਰਿਕਟਰ ਨਾਲ ਤੇ ਕਿਸੇ ਦਾ ਸਿਆਸਤਦਾਨ ਨਾਲ। ਹੁਣ ਖ਼ਬਰਾਂ ਹਨ ਕਿ ਅਦਾਕਾਰਾ ਪੂਜਾ ਹੇਗੜੇ ਵੀ ਇਸ ਦੌੜ ’ਚ ਸ਼ਾਮਲ ਹੋਣ ਜਾ ਰਹੀ ਹੈ। ਉਹ ਇਕ ਕ੍ਰਿਕਟਰ ਨੂੰ ਆਪਣਾ ਜੀਵਨਸਾਥੀ ਬਣਾਉਣ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਇਸ ’ਚ ਕਿੰਨੀ ਸੱਚਾਈ ਹੈ ਤੇ ਲਾੜਾ ਕੌਣ ਹੈ, ਆਓ ਦੱਸਦੇ ਹਾਂ।

ਪੂਜਾ ਹੇਗੜੇ ਨੂੰ ਆਖਰੀ ਵਾਰ ਸਲਮਾਨ ਖਾਨ ਨਾਲ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਫ਼ਿਲਮ ’ਚ ਦੇਖਿਆ ਸੀ। ਇਸ ਤੋਂ ਇਲਾਵਾ ਉਹ ਰਿਤਿਕ ਰੌਸ਼ਨ ਨਾਲ ਫ਼ਿਲਮ ‘ਮੋਹਿੰਨਜੋ ਦਾੜੋ’ ’ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਇਲਾਵਾ ਉਹ ਨਾਗਾ ਚੈਤੰਨਿਆ ਨਾਲ ‘ਓਕਾ ਲੈਲਾ ਕੋਸਮ’ ’ਚ ਵੀ ਨਜ਼ਰ ਆਈ ਸੀ। ਉਸ ਦਾ ਕਰੀਅਰ ਗ੍ਰਾਫ ਕੁਝ ਖ਼ਾਸ ਨਹੀਂ ਰਿਹਾ। ਉਸ ਦੀਆਂ ਜ਼ਿਆਦਾਤਰ ਫ਼ਿਲਮਾਂ ਫਲਾਪ ਸਾਬਿਤ ਹੋਈਆਂ ਤੇ ਹੁਣ ਉਸ ਦੇ ਵਿਆਹ ਦੀ ਅਫਵਾਹ ਫੈਲਣ ਲੱਗੀ ਹੈ।

ਰਿਪੋਰਟ ਮੁਤਾਬਕ ਪੂਜਾ ਹੇਗੜੇ ਮੁੰਬਈ ਦੇ ਇਕ ਕ੍ਰਿਕਟਰ ਨਾਲ ਵਿਆਹ ਕਰਨ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਅਜਿਹਾ ਹੋਣ ਬਾਰੇ ਸਿਰਫ ਅਟਕਲਾਂ ਹੀ ਲੱਗ ਰਹੀਆਂ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਅਦਾਕਾਰਾ ਦਾ ਨਾਂ ਕਿਸੇ ਕ੍ਰਿਕਟਰ ਨਾਲ ਜੁੜ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਹ ਖ਼ਬਰ ਆਈ ਸੀ ਕਿ ਉਹ ਕਰਨਾਟਕ ਦੇ ਇਕ ਕ੍ਰਿਕਟਰ ਨਾਲ ਵਿਆਹ ਕਰਨ ਜਾ ਰਹੀ ਹੈ ਤੇ ਇਹ ਕ੍ਰਿਕਟਰ ਪੂਜਾ ਦੇ ਭਰਾ ਦੇ ਵਿਆਹ ’ਚ ਵੀ ਸ਼ਾਮਲ ਹੋਇਆ ਸੀ ਪਰ ਬਾਅਦ ’ਚ ਇਨ੍ਹਾਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ।

ਪੂਜਾ ਹੇਗੜੇ ਨੇ ਹਿੱਟ ਤੋਂ ਵੱਧ ਫਲਾਪ ਫ਼ਿਲਮਾਂ ਕੀਤੀਆਂ ਹਨ। ਇਨ੍ਹਾਂ ’ਚ ‘ਰਾਧੇ ਸ਼ਿਆਮ’, ‘ਸਰਕਸ’, ‘ਆਚਾਰੀਆ’, ‘ਬੀਸਟ’ ਤੇ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਸ਼ਾਮਲ ਹਨ ਤੇ ਹੁਣ ਉਸ ਦੇ ਹੱਥ ’ਚ ਕੋਈ ਨਵੀਂ ਪੇਸ਼ਕਸ਼ ਨਹੀਂ ਹੈ। ਜਿਥੇ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਮਹੇਸ਼ ਬਾਬੂ ਤੇ ਤ੍ਰਿਵਿਕਰਮ ਨਾਲ ਆਉਣ ਵਾਲੀ ਫ਼ਿਲਮ ‘ਗੁੰਟੂਰ ਕਰਾਮੂ’ ਬਾਕਸ ਆਫਿਸ ’ਤੇ ਸਫਲ ਹੋਵੇਗੀ। ਇਸ ਦੇ ਨਾਲ ਹੀ ਅਦਾਕਾਰਾ ਨੇ ਖ਼ੁਦ ਨੂੰ ਇਸ ਫ਼ਿਲਮ ਤੋਂ ਬਾਹਰ ਕਰਨ ਦਾ ਫ਼ੈਸਲਾ ਕਰ ਲਿਆ ਕਿਉਂਕਿ ਇਸ ਫ਼ਿਲਮ ’ਚ ਕਈ ਬਦਲਾਅ ਲਗਾਤਾਰ ਹੋ ਰਹੇ ਸਨ ਤੇ ਕਈ ਸੀਨ ਰੀ-ਸ਼ੂਟ ਕਰਨੇ ਪਏ। ਇਸ ਲਈ ਡੇਟ ਦੀ ਸਮੱਸਿਆ ਕਾਰਨ ਉਸ ਨੇ ਇਹ ਫ਼ਿਲਮ ਨਾ ਕਰਨ ਦਾ ਫ਼ੈਸਲਾ ਕੀਤਾ।

Add a Comment

Your email address will not be published. Required fields are marked *