ਭਾਰਤ-ਕੈਨੇਡਾ ਵਿਚਾਲੇ ਤਣਾਅ ਕਾਰਨ ਹਵਾਈ ਖੇਤਰ ਪ੍ਰਭਾਵਿਤ

ਅੰਮ੍ਰਿਤਸਰ- ਭਾਰਤ ਅਤੇ ਕੈਨੇਡਾ ਵਿਚਾਲੇ ਵਧਦੇ ਸਿਆਸੀ ਤਣਾਅ ਕਾਰਨ ਦੋਵਾਂ ਦੇਸ਼ਾਂ ਦੇ ਹਵਾਈ ਕਿਰਾਏ ਅਤੇ ਯਾਤਰੀਆਂ ਦੀ ਗਿਣਤੀ ਵੀ ਪ੍ਰਭਾਵਿਤ ਹੋ ਰਹੀ ਹੈ। ਭਾਰਤ ਅਤੇ ਕੈਨੇਡਾ ਲਈ ਉਡਾਣਾਂ ਦੇ ਕਿਰਾਏ ਲਗਾਤਾਰ ਵਧ ਰਹੇ ਹਨ। ਇਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਕੂਟਨੀਤਕ ਵਿਵਾਦ ਤੋਂ ਬਾਅਦ ਹਵਾਈ ਮੰਗ ‘ਚ ਅਚਾਨਕ ਵਾਧਾ ਹੋਇਆ ਹੈ। ਇਸ ਕਾਰਨ ਹਵਾਈ ਕਿਰਾਏ ਅਸਮਾਨ ਨੂੰ ਛੂਹਣ ਲੱਗੇ ਹਨ। ਭਾਰਤ ਅਤੇ ਕੈਨੇਡਾ ਵਿਚਾਲੇ ਸਿੱਧੀਆਂ ਉਡਾਣਾਂ ਦਾ ਕਿਰਾਇਆ ਕਰੀਬ 1.5 ਲੱਖ ਰੁਪਏ ਤੱਕ ਪਹੁੰਚ ਗਿਆ ਹੈ। ਟੋਰਾਂਟੋ ਤੋਂ ਦਿੱਲੀ ਵਾਪਸੀ ਦਾ ਕਿਰਾਇਆ 1.01 ਲੱਖ ਰੁਪਏ ਤੱਕ ਪਹੁੰਚ ਗਿਆ ਹੈ।

ਉੱਥੇ ਹੀ ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵਿਚ 45 ਫੀਸਦੀ ਦੀ ਕਮੀ ਆਈ ਹੈ। ਹਫ਼ਤੇ ‘ਚ ਸਿਰਫ਼ ਇੱਕ ਫਲਾਈਟ ਅੰਮ੍ਰਿਤਸਰ ਤੋਂ ਸਿੱਧੀ ਕੈਨੇਡਾ ਜਾਂਦੀ ਹੈ ਅਤੇ ਉਥੋਂ ਵਾਪਸ ਆਉਂਦੀ ਹੈ। ਜ਼ਿਆਦਾਤਰ ਉਡਾਣਾਂ ਦਿੱਲੀ ਤੋਂ ਹੀ ਹਨ। ਭਾਰਤ ਸਰਕਾਰ ਸਿਰਫ਼ ਉਨ੍ਹਾਂ ਨੂੰ ਵੀਜ਼ਾ ਨਹੀਂ ਦੇ ਰਹੀ, ਜਿਨ੍ਹਾਂ ਕੋਲ ਕੈਨੇਡੀਅਨ ਪਾਸਪੋਰਟ ਹੈ ਕਿਉਂਕਿ ਉਹ ਕੈਨੇਡੀਅਨ ਨਾਗਰਿਕ ਹਨ। ਕੈਨੇਡਾ ਵਿੱਚ ਰਹਿੰਦੇ ਬਾਕੀ ਭਾਰਤੀਆਂ ਲਈ ਉਨ੍ਹਾਂ ਦੇ ਆਉਣ-ਜਾਣ ‘ਤੇ ਕੋਈ ਪਾਬੰਦੀ ਨਹੀਂ ਹੈ। ਜਿਨ੍ਹਾਂ ਕੋਲ OCI ਕਾਰਡ ਹੈ ਅਤੇ ਜਿਨ੍ਹਾਂ ਵਿਦਿਆਰਥੀਆਂ ਨੂੰ ਪਹਿਲੇ ਹੀ ਵੀਜ਼ਾ ਜਾਰੀ ਹੋਇਆ ਹੈ, ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਹੈ। 

ਏਅਰਪੋਰਟ ਅਥਾਰਟੀ ਨਾਲ ਸਬੰਧਿਤ ਕੁਝ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਨਵੀਂ ਦਿੱਲੀ ਤੋਂ ਮਾਂਟਰੀਅਲ ਜਾਣ ਵਾਲੇ ਯਾਤਰੀਆਂ ਨੂੰ 1.55 ਲੱਖ ਰੁਪਏ ਜ਼ਿਆਦਾ ਦੇਣੇ ਪੈਣਗੇ ਅਤੇ ਵਾਪਸੀ ਦਾ ਕਿਰਾਇਆ ਵੀ ਪਹਿਲੇ ਤੋਂ ਕਾਫ਼ੀ ਜ਼ਿਆਦਾ ਹੈ। ਹੁਣ ਯਾਤਰੀਆਂ ਨੂੰ ਦੋਵੇਂ ਜਗ੍ਹਾਂ ਦਾ ਕਿਰਾਇਆ ਮਿਲਾਕੇ 1.16 ਲੱਖ ਰੁਪਏ ਤੋਂ ਜ਼ਿਆਦਾ ਅਦਾ ਕਰਨੇ ਪੈਣਗੇ। ਨਵੀਂ ਦਿੱਲੀ ਤੋਂ ਵੈਨਕੂਵਰ ਜਾਣ ਵਾਲੇ ਯਾਤਰੀਆਂ ਨੂੰ ਆਖਰੀ ਸਮੇਂ ‘ਤੇ ਟਿਕਟ ਬੁੱਕ ਕਰਵਾਉਣ ‘ਤੇ 1.33 ਲੱਖ ਰੁਪਏ ਹੋਰ ਖਰਚਣੇ ਪੈ ਸਕਦੇ ਹਨ। ਯਾਤਰਾ ਪੋਰਟਲ ਨੇ ਆਖਰੀ ਮਿੰਟ  ਦੇ ਕਿਰਾਏ ‘ਚ 25 ਫੀਸਦੀ ਤੱਕ ਵਾਧਾ ਕੀਤਾ ਜਾ ਰਿਹਾ ਹੈ। ਇਹ ਬੁਕਿੰਗਾਂ ‘ਚ ਕਿਸੇ  ਵੀ ਦੇਸ਼ ‘ਚ ਦੋਸਤਾਂ ਅਤੇ ਪਰਿਵਾਰ ਨਾਲ ਮਿਲਣ ਜਾਣ ਵਾਲੇ ਸੈਲਾਨੀ ਅਤੇ ਨਾਗਰਿਕ ਦੋਵੇਂ ਸ਼ਾਮਲ ਹਨ।

ਕੈਨੇਡਾ ਅਤੇ ਭਾਰਤ ‘ਚ ਮੁੱਖ ਰੂਟਾਂ ‘ਤੇ ਏਅਰ ਇੰਡੀਆ ਅਤੇ ਏਅਰ ਕੈਨੇਡਾ ਦੀ ਉਡਾਣਾਂ ਚਲਦੀਆਂ ਹਨ। ਦੋਵੇਂ ਕੰਪਨੀਆਂ ਮਿਲ ਕੇ ਹਰ ਹਫ਼ਤੇ 48 ਉਡਾਣਾਂ ਚਲਾਉਂਦੀਆਂ ਹਨ। ਏਅਰ  ਇੰਡੀਆ ਨਵੀਂ ਦਿੱਲੀ ਤੋਂ ਟੋਰਾਂਟੋ ਅਤੇ ਨਵੀਂ ਦਿੱਲੀ ਤੋਂ ਵੈਨਕੂਵਰ ਵਿਚਕਾਰ ਰੋਜ਼ਾਨਾ ਉਡਾਣਾਂ ਚਲਾਉਂਦੀ ਹੈ।

Add a Comment

Your email address will not be published. Required fields are marked *