ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਸੇਨਾਨਾਇਕੇ ਨੂੰ ਮਿਲੀ ਰਾਹਤ
September 26, 2023
![](http://mehakewattan.com/wp-content/uploads/2023/09/2023_9image_19_50_206002903senanayke-ll.jpg)
ਕੋਲੰਬੋ— ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਸਚਿਤਰਾ ਸੇਨਾਨਾਇਕ ਨੂੰ ਸੋਮਵਾਰ ਨੂੰ ਕੋਲੰਬੋ ਦੀ ਚੀਫ ਮੈਜਿਸਟ੍ਰੇਟ ਅਦਾਲਤ ਤੋਂ ਜ਼ਮਾਨਤ ਮਿਲ ਗਈ। ਉਸ ਨੂੰ ਇਸ ਮਹੀਨੇ ਖੇਡ ਭ੍ਰਿਸ਼ਟਾਚਾਰ ਜਾਂਚ ਯੂਨਿਟ ਨੇ ਮੈਚ ਫਿਕਸਿੰਗ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਉਸ ਦੇ ਵਿਦੇਸ਼ ਜਾਣ ‘ਤੇ ਵੀ ਪਾਬੰਦੀ ਲਗਾ ਦਿੱਤੀ ਸੀ।
ਸੇਨਾਨਾਇਕ ਨੇ 2012 ਤੋਂ 2016 ਦਰਮਿਆਨ ਸ਼੍ਰੀਲੰਕਾ ਲਈ ਇੱਕ ਟੈਸਟ, 49 ਵਨਡੇ ਅਤੇ 24 ਟੀ-20 ਮੈਚ ਖੇਡੇ। ਉਸ ‘ਤੇ ਲੰਕਾ ਪ੍ਰੀਮੀਅਰ ਲੀਗ 2020 ਦੌਰਾਨ ਮੈਚ ਫਿਕਸ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਹੈ। ਅਦਾਲਤ ਨੇ ਉਸ ਨੂੰ 50 ਲੱਖ ਰੁਪਏ ਦੇ ਨਿੱਜੀ ਮੁਚੱਲਕੇ ‘ਤੇ ਜ਼ਮਾਨਤ ਦੇ ਦਿੱਤੀ ਹੈ।