ਏਸ਼ੀਆ ਕੱਪ ਫਾਈਨਲ ਹਾਰਨ ‘ਤੇ ਬੌਖਲਾਏ ਰਮੀਜ਼ ਰਾਜਾ, ਭਾਰਤੀ ਪੱਤਰਕਾਰ ਨਾਲ ਕੀਤੀ ਬਦਸਲੂਕੀ

ਸ਼੍ਰੀਲੰਕਾ ਅਤੇ ਪਾਕਿਸਤਾਨ ਦਰਮਿਆਨ ਖੇਡੇ ਗਏ ਏਸ਼ੀਆ ਕੱਪ 2022 ਦੇ ਫਾਈਨਲ ਮੁਕਾਬਲੇ ਸ਼੍ਰੀਲੰਕਾ ਨੇ 23 ਦੌੜਾਂ ਨਾਲ ਜਿੱਤ ਦਰਜ ਕਰਕੇ 6ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਪਾਕਿਸਤਾਨ ਦੀ ਹਾਰ ਤੋਂ ਬਾਅਦ ਜਦੋਂ ਪੱਤਰਕਾਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਾਬਕਾ ਕ੍ਰਿਕਟਰ ਰਮੀਜ਼ ਰਾਜਾ ਨਾਲ ਸਵਾਲ-ਜਵਾਬ ਕਰਨ ਗਏ ਤਾਂ ਉਨ੍ਹਾਂ ਨੇ ਭਾਰਤੀ ਪੱਤਰਕਾਰ ਨਾਲ ਬਹੁਤ ਹੀ ਘਟੀਆ ਵਿਵਹਾਰ ਕੀਤਾ।

ਏਸ਼ੀਆ ਕੱਪ 2022 ਦੇ ਫਾਈਨਲ ਤੋਂ ਬਾਅਦ ਜਦੋਂ ਭਾਰਤੀ ਪੱਤਰਕਾਰ ਨੇ ਰਮੀਜ਼ ਨੂੰ ਪੁੱਛਿਆ, “ਕੀ ਪਾਕਿਸਤਾਨ ਦੇ ਲੋਕ ਹਾਰ ਤੋਂ ਦੁਖੀ ਹਨ, ਤਾਂ ਤੁਸੀਂ ਉਨ੍ਹਾਂ ਨੂੰ ਕੀ ਸੁਨੇਹਾ ਦੇਵੋਗੇ?” ਇਸ ਸਵਾਲ ‘ਤੇ ਰਮੀਜ਼ ਨੇ ਜਵਾਬ ਦਿੱਤਾ, ”ਤੁਸੀਂ ਭਾਰਤ ਤੋਂ ਹੋਵੋਗੇ? ਤੁਸੀਂ ਬਹੁਤ ਖੁਸ਼ ਹੋਵੋਗੇ..? ਇੰਨਾ ਹੀ ਨਹੀਂ ਰਮੀਜ਼ ਰਾਜਾ ਕੁਝ ਕਦਮ ਅੱਗੇ ਵਧੇ ਅਤੇ ਸਵਾਲ ਪੁੱਛਣ ਵਾਲੇ ਪੱਤਰਕਾਰ ਦਾ ਮੋਬਾਇਲ ਵੀ ਖੋਂਹਦੇ ਨਜ਼ਰ ਆਏ। ਇਹ ਵੀਡੀਓ ਟਵਿਟਰ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦੱਸ ਦੇਈਏ ਕਿ ਟਾਸ ਹਾਰਨ ਦੇ ਬਾਵਜੂਦ ਸ਼੍ਰੀਲੰਕਾ ਨੇ ਇਹ ਮੈਚ ਜਿੱਤ ਲਿਆ। ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਮੈਚਾਂ ‘ਚ ਟਾਸ ਜਿੱਤਣ ਵਾਲੀ ਟੀਮ ਹੀ ਜਿੱਤਦੀ ਹੈ ਪਰ ਇਸ ਫਾਈਨਲ ਮੈਚ ‘ਚ ਥੋੜ੍ਹਾ ਉਲਟਾ ਹੋਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ ਨੇ 176 ਦੌੜਾਂ ਬਣਾਈਆਂ। ਸ੍ਰੀਲੰਕਾ ਲਈ ਭਾਨੁਕਾ ਰਾਜਪਕਸ਼ੇ ਨੇ 45 ਗੇਂਦਾਂ ਵਿੱਚ 71 ਦੌੜਾਂ ਦਾ ਸ਼ਾਨਦਾਰ ਯੋਗਦਾਨ ਪਾਇਆ। ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 147 ਦੌੜਾਂ ‘ਤੇ ਆਲ ਆਊਟ ਹੋ ਗਈ। ਮੁਹੰਮਦ ਰਿਜ਼ਵਾਨ ਨੇ ਸਭ ਤੋਂ ਵੱਧ 55 ਦੌੜਾਂ ਬਣਾਈਆਂ।

Add a Comment

Your email address will not be published. Required fields are marked *