ਸੋਨਾਲੀ ਫੋਗਾਟ ਆਪਣੀ ਆਖ਼ਰੀ ਫ਼ਿਲਮ ‘ਚ ਇਸ ਕਿਰਦਾਰ ਆਵੇਗੀ ਨਜ਼ਰ, ਧੀ ਯਸ਼ੋਧਰਾ ਦੇਵੇਗੀ ਸ਼ਰਧਾਂਜਲੀ

ਟਿਕਟੌਕ ਸਟਾਰ ਅਤੇ ਅਦਾਕਾਰਾ ਸੋਨਾਲੀ ਫ਼ੋਗਾਟ ਦੀ ਕਤਲ ਦਾ ਮਾਮਲਾ ਅਜੇ ਸੁਲਝਿਆ ਨਹੀਂ ਹੈ। ਹਾਲ ਹੀ ’ਚ ਖ਼ਬਰ ਆ ਰਹੀ ਹੈ ਕਿ ਉਨ੍ਹਾਂ ਦੀ ਆਖ਼ਰੀ ਫ਼ਿਲਮ ਵੀ ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਨਾਮ ‘ਪ੍ਰੇਰਨਾ’ ਹੈ ਅਤੇ ਇਸ ਦੇ ਨਿਰਦੇਸ਼ਕ ਨਰੇਸ਼ ਢਾਂਡਾ, ਜੋ ਫ਼ਿਲਮ ’ਚ ਫ਼ੋਗਾਟ ਦੇ ਸਹੁਰੇ ਦਾ ਕਿਰਦਾਰ ਨਿਭਾ ਰਹੇ ਹਨ।

ਨਿਰਦੇਸ਼ਕ ਨਰੇਸ਼ ਢਾਂਡਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਹ ਇਕ ਬਹੁਤ ਹੀ ਪ੍ਰੇਰਣਾਦਾਇਕ ਫ਼ਿਲਮ ਹੈ। ਜਿਸ ’ਚ ਸੋਨਾਲੀ ਲੀਡ ਰੋਲ ਪੇਲ ਕਰੇਗੀ। ਇਸ ਫ਼ਿਲਮ ’ਚ ਸੋਨਾਲੀ ਲੋਕਾਂ ਪ੍ਰੇਰਿਤ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ ਖ਼ਾਸ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੀ ਹੈ। ਇਹ ਫ਼ਿਲਮ ਹੌਂਸਲਾ ਰੱਖਣ, ਅੱਗੇ ਵੱਧਣ ਲਈ ਪ੍ਰੇਰਿਤ ਕਰਦੀ ਹੈ।

ਇਸ ਦੌਰਾਨ ਹਾਲ ਹੀ ’ਚ ਸੋਨਾਲੀ ਦੀ ਫ਼ਿਲਮ ਪ੍ਰੇਰਨਾ ਦਾ ਪੋਸਟਰ ਰਿਲੀਜ਼ ਹੋਇਆ ਹੈ। ਸੋਨਾਲੀ ਦੀ ਧੀ ਯਸ਼ੋਧਰਾ ਨੇ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ। ਹਾਲਾਂਕਿ ਫ਼ਿਲਮ ਦੀ ਰਿਲੀਜ਼ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਨਰੇਸ਼ ਢਾਂਡਾ ਅੱਗੇ ਕਿਹਾ ਕਿ ਮਰਹੂਮ ਸੋਨਾਲੀ ਫੋਗਾਟ ਦੀ ਧੀ ਨਾਲ ਇਕ ਗੀਤ ਸ਼ੂਟ ਕਰਨਾ ਚਾਹੁੰਦੇ ਹਨ ਅਤੇ ਫ਼ਿਲਮ ਰਿਲੀਜ਼ ਲਈ ਪੂਰੀ ਤਰ੍ਹਾਂ ਤਿਆਰ ਹੈ। ਅਸੀਂ ਉਸਦੀ ਧੀ ਨਾਲ ਇਕ ਗੀਤ ਸ਼ੂਟ ਕਰਨਾ ਚਾਹੁੰਦੇ ਹਾਂ ਜੋ ਫ਼ਿਲਮ ਦੇ ਅੰਤ ’ਚ ਦਿਖਾਇਆ ਜਾਵੇਗਾ ਅਤੇ ਇਹ ਮਰਹੂਮ ਅਦਾਕਾਰਾ ਨੂੰ ਸ਼ਰਧਾਂਜਲੀ ਹੋਵੇਗੀ।

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸੋਨਾਲੀ ਫੋਗਾਟ ਦੀ ਜ਼ਿੰਦਗੀ ਵੀ ਇਕ ਫ਼ਿਲਮ ਵਰਗੀ ਰਹੀ ਹੈ। ਜਿਸ ਤਰ੍ਹਾਂ ਉਹ ਇਕ ਪਿੰਡ ਤੋਂ ਆਈ ਸੀ ਅਤੇ ਫ਼ਿਰ ਬਾਅਦ ’ਚ ਬਿੱਗ ਬੌਸ, ਟੀ.ਵੀ ਅਤੇ ਫਿ਼ਲਮਾਂ ਤਕ ਦਾ ਸਫ਼ਰ ਤੈਅ ਕੀਤਾ ਸੀ।

Add a Comment

Your email address will not be published. Required fields are marked *