ਆਸਟ੍ਰੇਲੀਆ ਨੇ ਭਾਰਤ ‘ਤੇ ਟਰੂਡੋ ਦੇ ਦੋਸ਼ਾਂ ਨੂੰ ਦੱਸਿਆ ‘ਚਿੰਤਾਜਨਕ’

ਸੰਯੁਕਤ ਰਾਸ਼ਟਰ – ਆਸਟ੍ਰੇਲੀਆ ਨੇ ਇਕ ਸਿੱਖ ਵੱਖਵਾਦੀ ਨੇਤਾ ਦੇ ਕਤਲ ਵਿਚ ਭਾਰਤ ਦੀ ਸ਼ਮੂਲੀਅਤ ਦੇ ਕੈਨੇਡਾ ਦੇ ਦੋਸ਼ਾਂ ਨੂੰ ਚਿੰਤਾਜਨਕ ਦੱਸਦਿਆਂ ਕਿਹਾ ਕਿ ਕੈਨਬਰਾ ਇਸ ਨਾਲ ਸਬੰਧਤ ਘਟਨਾਕ੍ਰਮ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਉਸ ਨੇ ਇਹ ਮੁੱਦਾ ਆਪਣੇ ਭਾਰਤੀ ਹਮਰੁਤਬਿਆਂ ਕੋਲ ਉਠਾਇਆ ਹੈ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੇਨੀ ਵੋਂਗ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਹੈੱਡਕੁਆਰਟਰ (ਯੂ.ਐੱਨ.ਜੀ.ਏ.) ‘ਚ ਇਕ ਪੱਤਰਕਾਰ ਸੰਮੇਲਨ ‘ਚ ਇਹ ਟਿੱਪਣੀ ਕੀਤੀ। 

ਯੂਐਨਜੀਏ ਦੇ ਉੱਚ ਪੱਧਰੀ 78ਵੇਂ ਸੈਸ਼ਨ ਵਿੱਚ ਆਸਟ੍ਰੇਲੀਆਈ ਵਫ਼ਦ ਦੀ ਅਗਵਾਈ ਕਰ ਰਹੀ ਵੋਂਗ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਜੁੜੇ ਇਕ ਸਵਾਲ ਦਾ ਜਵਾਬ ਦੇ ਰਹੀ ਸੀ ਕਿ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ (45) ਦੇ ਕਤਲ ਵਿੱਚ “ਭਾਰਤ ਸਰਕਾਰ ਦੇ ਏਜੰਟ” ਸ਼ਾਮਲ ਹਨ। ਵੋਂਗ ਨੇ ਕਿਹਾ ਕਿ “ਦੇਖੋ, ਇਹ ਖ਼ਬਰਾਂ ਚਿੰਤਾਜਨਕ ਹਨ ਅਤੇ ਜਿਵੇਂ ਕਿ ਮੈਂ ਕਿਹਾ ਹੈ ਕਿ ਜਾਂਚ ਜਾਰੀ ਹੈ, ਪਰ ਅਸੀਂ ਨਿਸ਼ਚਤ ਤੌਰ ‘ਤੇ ਆਪਣੇ ਭਾਈਵਾਲਾਂ ਦੇ ਨਾਲ ਇਨ੍ਹਾਂ ਦੋਸ਼ਾਂ ਤੋਂ ਬਾਅਦ ਹੋਏ ਘਟਨਾਕ੍ਰਮ ‘ਤੇ ਕਰੀਬ ਨਾਲ ਨਜ਼ਰ ਰੱਖ ਰਹੇ ਹਾਂ,ਅਤੇ ਅਸੀਂ ਅਜਿਹਾ ਕਰਨਾ ਜਾਰੀ ਰੱਖਾਂਗੇ।” 

ਭਾਰਤ ਦੇ ਸਭ ਤੋਂ ਲੋੜੀਂਦੇ ਅੱਤਵਾਦੀਆਂ ਵਿਚ ਸ਼ਾਮਲ ਨਿਝਰ ਦੀ 18 ਜੂਨ ਨੂੰ ਪੱਛਮੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿਚ ਇਕ ਗੁਰਦੁਆਰੇ ਦੇ ਬਾਹਰ ਦੋ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਨਿੱਝਰ ‘ਤੇ 10 ਲੱਖ ਰੁਪਏ ਦਾ ਇਨਾਮ ਸੀ। ਭਾਰਤ ਨੇ ਮੰਗਲਵਾਰ ਨੂੰ ਟਰੂਡੋ ਦੇ ਦੋਸ਼ਾਂ ਨੂੰ “ਬੇਤੁਕਾ” ਅਤੇ “ਨਿਹਿਤ ਹਿੱਤਾਂ ਤੋਂ ਪ੍ਰੇਰਿਤ” ਦੱਸਦਿਆਂ ਰੱਦ ਕਰ ਦਿੱਤਾ। ਇਹ ਪੁੱਛੇ ਜਾਣ ‘ਤੇ ਕਿ ਕੀ ਆਸਟ੍ਰੇਲੀਆ ਨੇ ਭਾਰਤ ਨਾਲ ਇਹ ਮੁੱਦਾ ਉਠਾਇਆ ਹੈ ਤਾਂ ਵੋਂਗ ਨੇ ਕਿਹਾ ਕਿ “ਆਸਟ੍ਰੇਲੀਆ ਨੇ ਇਹ ਮੁੱਦੇ ਆਪਣੇ ਭਾਰਤੀ ਹਮਰੁਤਬਿਆਂ ਨਾਲ ਉਠਾਏ ਹਨ, ਜਿਵੇਂ ਕਿ ਤੁਸੀਂ ਸਾਡੇ ਤੋਂ ਉਮੀਦ ਕਰਦੇ ਹੋ।” ‘ਅਸੀਂ ਆਪਣੇ ਭਾਈਵਾਲਾਂ ਨਾਲ ਇਸਘਟਨਾਕ੍ਰਮ ‘ਤੇ ਨੂੰ ਨੇੜਿਓਂ ਨਜ਼ਰ ਰੱਖ ਰਹੇ ਹਾਂ। ਅਤੇ ਮੈਂ ਪੁਸ਼ਟੀ ਕਰਦੀ ਹਾਂ ਕਿ ਅਸੀਂ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ। ਮੈਂ ਇਸ ‘ਤੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦੇਣ ਜਾ ਰਹੀ ਹਾਂ।” 

ਇਹ ਪੁੱਛੇ ਜਾਣ ‘ਤੇ ਕਿ ਕੀ ਉਨ੍ਹਾਂ ਨੇ ਜਾਪਾਨ, ਅਮਰੀਕਾ, ਆਸਟ੍ਰੇਲੀਆ ਅਤੇ ਕਵਾਡ ਸਮੂਹ ਵਿਚ ਭਾਰਤ ਦੇ ਭਾਈਵਾਲ ਨਾਲ ਇਹ ਮੁੱਦਾ ਉਠਾਉਣ ਦੀ ਯੋਜਨਾ ਬਣਾਈ ਹੈ ਤਾਂ ਵੋਂਗ ਨੇ ਕਿਹਾ ਕਿ ”ਮੈਨੰੂ ਵਿਸ਼ਵਾਸ ਹੈ ਕਿ ਤੁਸੀਂ ਕਿਸੇ ਵੀ ਦੇਸ਼ ਦੇ ਵਿਦੇਸ਼ ਮੰਤਰੀ ਤੋਂ ਇਹ ਉਮੀਦ ਨਹੀਂ ਕਰੋਗੇ ਕਿ ਉਹ ਇਸ ਬਾਰੇ ਵਿਸਥਾਰ ਨਾਲ ਟਿੱਪਣੀ ਕਰੇ ਕਿ ਮੁੱਦੇ ਕਿਵੇਂ ਉਠਾਏ ਗਏ ਹਨ ਜਾਂ ਉਠਾਏ ਜਾਣਗੇ, ਪਰ ਮੈਂ ਤੁਹਾਨੂੰ ਇਹ ਕਹਾਂਗੀ ਕਿ ਆਸਟ੍ਰੇਲੀਆ ਦਾ ਸਿਧਾਂਤਕ ਸਟੈਂਡ ਇਹ ਹੈ ਕਿ ਅਸੀਂ ਇਸ ਗੱਲ ‘ਤੇ ਭਰੋਸਾ ਕਰਦੇ ਹਾਂ ਕਿ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ।” ਵੋਂਗ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਭਾਰਤ ਦੇ ਕਿਸੇ ਦਖਲ ਬਾਰੇ ਕੋਈ ਚਿੰਤਾ ਹੈ। ਜਵਾਬ ਵਿੱਚ ਉਸਨੇ ਕਿਹਾ ਕਿ “ਮੇਰੇ ਖਿਆਲ ਵਿੱਚ ਆਸਟ੍ਰੇਲੀਆ ਇੱਕ ਮਜ਼ਬੂਤ ​​ਲੋਕਤੰਤਰ ਹੈ ਅਤੇ ਭਾਰਤੀ ਪ੍ਰਵਾਸੀ ਭਾਈਚਾਰੇ ਦੇ ਵੱਖੋ-ਵੱਖਰੇ ਵਿਚਾਰ ਹਨ। “ਤੁਸੀਂ ਜਾਣਦੇ ਹੋ ਕਿ ਅਸੀਂ ਆਸਟ੍ਰੇਲੀਆ ਵਿੱਚ ਲੋਕਤੰਤਰੀ ਬਹਿਸ ਦੇ ਸਬੰਧ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਵਿਭਿੰਨ ਵਿਚਾਰਾਂ ਦੀ ਸ਼ਾਂਤੀਪੂਰਨ ਪ੍ਰਗਟਾਵੇ ਆਸਟ੍ਰੇਲੀਆ ਦੇ ਲੋਕਤੰਤਰ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਜ਼ਿਆਦਾਤਰ ਆਸਟ੍ਰੇਲੀਆਈ ਇਸ ਨਾਲ ਸਹਿਮਤ ਹੋਣਗੇ।”

Add a Comment

Your email address will not be published. Required fields are marked *