ਜਲੰਧਰ ਦੇ 4 ਥਾਣਾ ਮੁਖੀਆਂ ਦੇ ਤਬਾਦਲੇ

ਜਲੰਧਰ: ਅੱਜ ਜਲੰਧਰ ਦੇ ਪੁਲਸ ਕਮਿਸ਼ਨਰ ਵੱਲੋਂ ਥਾਣਾ ਮੁਖੀਆਂ ਦੀ ਬਦਲੀ ਕੀਤੀ ਗਈ। ਜਲੰਧਰ ਕਮਿਸ਼ਨਰੇਟ ਦੇ 4 ਥਾਣਿਆਂ ਦੇ ਐੱਸ.ਐੱਚ.ਓ. ਦੀ ਬਦਲੀ ਕੀਤੀ ਗਈ ਹੈ। ਦਰਅਸਲ, ਪੁਲਸ ਕਮਿਸ਼ਨਰ ਵੱਲੋਂ 2 ਥਾਣਾ ਮੁਖੀਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਨੰ. 7 ਦੇ ਐੱਸ.ਐੱਚ.ਓ ਪਰਮਿੰਦਰ ਸਿੰਘ ਅਤੇ ਮਹਿਲਾ ਥਾਣੇ ਦੀ ਸੁਰਿੰਦਰ ਕੌਰ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਐੱਸ.ਐੱਚ.ਓ ਪਰਮਿੰਦਰ ਸਿੰਘ ਦੀ ਥਾਂ ‘ਤੇ ਹੁਣ ਮੁਕੇਸ਼ ਕੁਮਾਰ ਨੂੰ ਥਾਣਾ ਨੰ. 7 ਵਿਚ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉੱਥੇ ਹੀ ਸੁਰਿੰਦਰ ਕੌਰ ਦੀ ਜਗ੍ਹਾ ਹੁਣ ਅਨੂੰ ਪਲਿਆਲ ਨੂੰ ਮਹਿਲਾ ਥਾਣੇ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ।

Add a Comment

Your email address will not be published. Required fields are marked *