ਏਸ਼ੀਆ ਕੱਪ ਜਿੱਤਣ ‘ਤੇ PM ਮੋਦੀ ਨੇ ਦਿੱਤੀ ਭਾਰਤੀ ਟੀਮ ਨੂੰ ਵਧਾਈ

ਏਸ਼ੀਆ ਕੱਪ 2023 ‘ਚ ਭਾਰਤ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ। ਭਾਰਤ ਦੀ ਇਸ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਨੂੰ ਵਧਾਈ ਦਿੱਤੀ ਹੈ। ਪੀਐੱਮ ਨੇ ਐਕਸ (ਟਵਿੱਟਰ) ‘ਤੇ ਲਿਖਿਆ, ‘ਏਸ਼ੀਆ ਕੱਪ ਜਿੱਤਣ ‘ਤੇ ਵਧਾਈਆਂ। ਸਾਡੇ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਹੁਨਰ ਦਿਖਾਇਆ।

ਏਸ਼ੀਆ ਕੱਪ 2023 ਦਾ ਫਾਈਨਲ ਮੈਚ ਸ਼੍ਰੀਲੰਕਾ ਦੇ ਆਰ ਪ੍ਰੇਮਦਾਸ ਸਟੇਡੀਅਮ ‘ਚ ਖੇਡਿਆ ਗਿਆ। ਸ਼੍ਰੀਲੰਕਾ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਖੇਡਦਿਆਂ ਸ੍ਰੀਲੰਕਾ ਦੀ ਟੀਮ 15.2 ਓਵਰਾਂ ‘ਚ ਸਿਰਫ਼ 50 ਦੌੜਾਂ ਹੀ ਬਣਾ ਸਕੀ। ਇਸ ਮੈਚ ‘ਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਜ਼ਬਰਦਸਤ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 6 ਵਿਕਟਾਂ ਆਪਣੇ ਨਾਂ ਕੀਤੀਆਂ।

ਇਸ ਤੋਂ ਬਾਅਦ ਟੀਮ ਇੰਡੀਆ ਬੱਲੇਬਾਜ਼ੀ ਕਰਨ ਆਈ ਅਤੇ ਇਸ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। ਭਾਰਤ ਲਈ ਓਪਨਿੰਗ ਕਰਨ ਆਏ ਇਸ਼ਾਨ ਕਿਸ਼ਨ ਅਤੇ ਸ਼ੁਭਮਨ ਗਿੱਲ ਨੇ ਇਹ ਟੀਚਾ 6.1 ਓਵਰਾਂ ‘ਚ ਹਾਸਲ ਕਰ ਲਿਆ ਅਤੇ 10 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ। ਇਸ ਜਿੱਤ ਦੇ ਨਾਲ ਹੀ ਭਾਰਤ ਅੱਠਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਣ ‘ਚ ਸਫਲ ਹੋ ਗਿਆ ਹੈ। 

Add a Comment

Your email address will not be published. Required fields are marked *