ਵਰਕਸ਼ਾਪ ’ਚ ਲੱਗੀ ਭਿਆਨਕ ਅੱਗ, 8 ਗੱਡੀਆਂ ਸੜ੍ਹ ਕੇ ਸੁਆਹ

ਚੰਡੀਗੜ੍ਹ : ਇੰਡਸਟ੍ਰੀਅਲ ਏਰੀਆ ਫੇਜ਼-1 ‘ਚ ਸਥਿਤ ਇਕ ਵਰਕਸ਼ਾਪ ਵਿੱਚ ਐਤਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਕੁਝ ਹੀ ਮਿੰਟਾਂ ‘ਚ ਅੱਗ ਨੇ ਪੂਰੀ ਵਰਕਸ਼ਾਪ ਨੂੰ ਆਪਣੀ ਲਪੇਟ ‘ਚ ਲੈ ਲਿਆ। ਫਾਇਰ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ 2 ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਵਿਭਾਗ ਨੂੰ ਐਤਵਾਰ ਰਾਤ 7 ਵਜੇ ਸੂਚਨਾ ਮਿਲੀ ਕਿ ਇੰਡਸਟ੍ਰੀਅਲ ਏਰੀਆ ਫੇਜ਼-1 ‘ਚ ਪਾਇਓਨੀਅਰ ਟੋਇਟਾ ਦੀ ਵਰਕਸ਼ਾਪ ‘ਚ ਅੱਗ ਲੱਗ ਗਈ ਹੈ। ਫਾਇਰ ਵਿਭਾਗ ਦੀ ਟੀਮ ਪਹੁੰਚੀ ਤਾਂ ਅੱਗ ਦੀਆਂ ਲਪਟਾਂ ਬਾਹਰ ਨਿਕਲ ਰਹੀਆਂ ਸਨ। ਅੱਗ ’ਤੇ ਕਾਬੂ ਪਾਉਣ ਲਈ ਤਿੰਨ ਟੈਂਡਰ ਆਏ।

ਫਾਇਰ ਵਿਭਾਗ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਫਾਇਰ ਕਰਮਚਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਰਕਸ਼ਾਪ ਐਤਵਾਰ ਬੰਦ ਸੀ ਜਾਂ ਕਿਸੇ ਕਰਮਚਾਰੀ ਵੱਲੋਂ ਖੋਲ੍ਹੀ ਗਈ ਸੀ ਜਾਂ ਜਨਰੇਟਰ ਜਾਂ ਬਿਜਲੀ ਦਾ ਕੋਈ ਉਪਕਰਨ ਚੱਲ ਰਿਹਾ ਸੀ। ਵਰਕਸ਼ਾਪ ਵਿੱਚ ਅੱਗ ਬੁਝਾਊ ਯੰਤਰ ਲੱਗੇ ਹੋਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਫਾਇਰ ਵਿਭਾਗ ਦੀ ਮਦਦ ਨਾਲ ਪੁਲਸ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਮੁਤਾਬਕ ਇੰਡਸਟ੍ਰੀਅਲ ਏਰੀਆ ਫੇਜ਼-1 ‘ਚ ਟੋਇਟਾ ਕੰਪਨੀ ਦੀ ਵਰਕਸ਼ਾਪ ਹੈ, ਜਿੱਥੇ ਰਿਪੇਅਰ ਕਰਨ ਗੱਡੀਆਂ ਆਉਂਦੀਆਂ ਹਨ। ਐਤਵਾਰ ਸ਼ਾਮ 7 ਵਜੇ ਕਿਸੇ ਨੇ ਧੂੰਆਂ ਉੱਠਦਾ ਦੇਖ ਕੇ ਸੂਚਨਾ ਦਿੱਤੀ। ਅੱਗ ਇੰਨੀ ਤੇਜ਼ ਸੀ ਕਿ ਰਿਪੇਅਰ ਲਈ ਆਈਆਂ 8 ਗੱਡੀਆਂ ਅੱਗ ਦੀ ਲਪੇਟ ਵਿਚ ਆ ਗਈਆਂ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Add a Comment

Your email address will not be published. Required fields are marked *