ਡੇਰਾਬੱਸੀ ਦੇ ਕਿਸਾਨ ‘ਤੇ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ

ਡੇਰਾਬੱਸੀ : ਡੇਰਾਬੱਸੀ ਨੇੜਲੇ ਪਿੰਡ ਮਹਿਮਦਪੁਰ ਵਿਖੇ ਖੇਤ ‘ਚ ਕਿਸੇ ਕੰਮ ਗਏ ਇੱਕ ਕਿਸਾਨ ‘ਤੇ ਆਸਮਾਨੀ ਬਿਜਲੀ ਡਿੱਗ ਗਈ। ਇਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਪਰਮਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਮਹਿਮਦਪੁਰ ਡੇਰਾਬੱਸੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਤੀ ਸਵੇਰੇ 8.30 ਵਜੇ ਦੇ ਕਰੀਬ ਬਰਸਾਤ ਦੇ ਮੌਸਮ ਦੇ ਚੱਲਦਿਆਂ ਆਸਮਾਨੀ ਬਿਜਲੀ ਚਮਕ ਰਹੀ ਸੀ।

ਇਸ ਦੌਰਾਨ ਪਰਮਜੀਤ ਸਿੰਘ ਖੇਤ ‘ਚ ਕਿਸੇ ਕੰਮ ਗਿਆ ਹੋਇਆ ਸੀ। ਉਸ ਸਮੇਂ ਉਸ ‘ਤੇ ਆਸਮਾਨੀ ਬਿਜਲੀ ਡਿੱਗ ਪਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਖੇਤ ‘ਚ ਇਕੱਲਾ ਹੋਣ ਕਾਰਨ ਕਿਸੇ ਨੂੰ ਪਰਮਜੀਤ ਸਿੰਘ ‘ਤੇ ਬਿਜਲੀ ਡਿੱਗਣ ਬਾਰੇ ਪਤਾ ਨਹੀਂ ਲੱਗਿਆ। ਕੁੱਝ ਦੇਰ ਬਾਅਦ ਜਦੋਂ ਇੱਕ ਪਰਵਾਸੀ ਮਜ਼ਦੂਰ ਪਰਮਜੀਤ ਸਿੰਘ ਦੇ ਖੇਤ ਵੱਲ ਦੀ ਹੋ ਕੇ ਨਿਕਲਣ ਲੱਗਿਆ ਤਾਂ ਉਸ ਨੇ ਝੋਨੇ ਦੇ ਖੇਤ ਦੀ ਵੱਟ ‘ਤੇ ਪਰਮਜੀਤ ਸਿੰਘ ਨੂੰ ਡਿੱਗਿਆ ਦੇਖਿਆ। ਇਸ ਬਾਰੇ ਉਸਨੇ ਪਿੰਡ ‘ਚ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਮ੍ਰਿਤਕ ਪਰਮਜੀਤ ਸਿੰਘ ਦੀ ਛਾਤੀ ਅਤੇ ਢਿੱਡ ਦੇ ਦੋਵੇਂ ਪਾਸੇ ਆਸਮਾਨੀ ਬਿਜਲੀ ਡਿੱਗਣ ਕਾਰਨ ਝੁਲਸਣ ਦੇ ਨਿਸ਼ਾਨ ਸਨ।

Add a Comment

Your email address will not be published. Required fields are marked *