ਸਿੱਖ ਚਿਲਡਰਨ ਡੇਅ ਦੀ ਰਜਿਸਟ੍ਰੇਸ਼ਨ ਲਈ ਸਿਰਫ ਤਿੰਨ ਦਿਨ ਬਾਕੀ
September 15, 2023
ਆਕਲੈਂਡ- ਆਕਲੈਂਡ ਵਿੱਚ ਹਰ ਸਾਲ ਸਿੱਖ ਚਿਲਡਰਨ ਡੇਅ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ। ਜਿਸ ਵਿੱਚ ਨਿਊਜ਼ੀਲੈਂਡ ਵਾਸੀ ਅਤੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਬੱਚੇ ਵੱਧ ਚੜ੍ਹ ਕੇ ਹਿੱਸਾ ਲੈਦੇ ਹਨ। ਇਸ ਵਿੱਚ ਬੱਚਿਆਂ ਦੀ ਵੱਖ-ਵੱਖ ਐਕਟਵਿਟੀਆਂ ਕਰਵਾਇਆਂ ਜਾਂਦੀਆਂ ਹਨ। ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਅਤੇ ਸਿੱਖ ਹੈਰੀੇਟੇਜ ਸਕੂਲ ਟਾਕਾਨਿਨੀ ਦੇ ਸਹਿਯੋਗ ਸਦਕਾ, ਨਿਊਜ਼ੀਲੈਂਡ ਵੱਸਦੇ ਭਾਈਚਾਰੇ ਵਿੱਚ ਹਰਮਨ ਪਿਆਰਾ ਤੇ ਹਰ ਸਾਲ ਕਾਫੀ ਵੱਡੇ ਪੱਧਰ ‘ਤੇ ਕਰਵਾਇਆ ਜਾਣ ਵਾਲਾ ਬੱਚਿਆਂ ਦਾ ਇਵੈਂਟ ‘ਸਿੱਖ ਚਿਲਡਰਨ ਡੇਅ’ ਇਸ ਸਾਲ 30 ਸਤੰਬਰ ਤੇ 1 ਅਕਤੂਬਰ 2023 ਨੂੰ ਕਰਵਾਇਆ ਜਾਣਾ ਹੈ। ਵੱਖੋ- ਵੱਖ ਕੰਪੀਟਿਸ਼ਨਾਂ ਲਈ ਬੱਚਿਆਂ ਦੀ ਰਜਿਸਟ੍ਰੇਸ਼ਨ ਖੁੱਲ ਚੁੱਕੀ ਹੈ।
ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 17 ਸਤੰਬਰ ਤੱਕ ਰਹੇਗੀ।

