ਜੈਦੇਵ ਉਨਾਦਕਟ ਤੇ ਜਯੰਤ ਯਾਦਵ ਨੇ ਕਾਊਂਟੀ ਡੈਬਿਊ ਮੈਚਾਂ ‘ਚ ਲਈਆਂ 5-5 ਵਿਕਟਾਂ

ਲੰਡਨ— ਭਾਰਤੀ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਅਤੇ ਸਪਿਨਰ ਜਯੰਤ ਯਾਦਵ ਨੇ ਇੰਗਲੈਂਡ ‘ਚ ਕਾਊਂਟੀ ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀਆਂ ਟੀਮਾਂ ਸਸੇਕਸ ਅਤੇ ਮਿਡਲਸੈਕਸ ਲਈ ਕ੍ਰਮਵਾਰ ਪੰਜ-ਪੰਜ ਵਿਕਟਾਂ ਲਈਆਂ। ਖੱਬੇ ਹੱਥ ਦੇ ਗੇਂਦਬਾਜ਼ ਉਨਾਦਕਟ ਨੇ ਲੈਸਟਰਸ਼ਾਇਰ ਖ਼ਿਲਾਫ਼ ਦੂਜੀ ਪਾਰੀ ਵਿੱਚ 32.4 ਓਵਰਾਂ ਵਿੱਚ 94 ਦੌੜਾਂ ਦੇ ਕੇ ਛੇ ਵਿਕਟਾਂ ਲਈਆਂ ਅਤੇ ਟੀਮ ਨੂੰ 15 ਦੌੜਾਂ ਨਾਲ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਸ ਨੇ ਮੈਚ ਦੀ ਪਹਿਲੀ ਪਾਰੀ ਵਿੱਚ ਤਿੰਨ ਵਿਕਟਾਂ ਵੀ ਲਈਆਂ।

ਸਸੈਕਸ ਦੇ ਕਪਤਾਨ ਅਤੇ ਅਨੁਭਵੀ ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਇਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ 26 ਅਤੇ 23 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ ਲੈਸਟਰਸ਼ਾਇਰ ਦੇ ਸਲਾਮੀ ਬੱਲੇਬਾਜ਼ ਰਿਸ਼ੀ ਪਟੇਲ ਦਾ ਵੀ ਸ਼ਾਨਦਾਰ ਕੈਚ ਲਿਆ। ਇਸ ਜਿੱਤ ਨਾਲ ਟੀਮ ਦੀਆਂ ਡਿਵੀਜ਼ਨ ਵਨ ਲਈ ਕੁਆਲੀਫਾਈ ਕਰਨ ਦੀਆਂ ਉਮੀਦਾਂ ਮਜ਼ਬੂਤ ਹੋ ਗਈਆਂ ਹਨ। ਜਯੰਤ ਨੇ ਮਾਨਚੈਸਟਰ ‘ਚ ਡਿਵੀਜ਼ਨ ਵਨ ਦੇ ਮੈਚ ‘ਚ ਲੰਕਾਸ਼ਾਇਰ ਖਿਲਾਫ 33 ਓਵਰਾਂ ‘ਚ 131 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਸਨ।

ਮਿਡਲਸੈਕਸ ਅਤੇ ਲੰਕਾਸ਼ਾਇਰ ਵਿਚਾਲੇ ਇਹ ਮੈਚ ਡਰਾਅ ਰਿਹਾ। ਕਾਊਂਟੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕਰਨ ਵਾਲੇ ਇੱਕ ਹੋਰ ਭਾਰਤੀ ਖਿਡਾਰੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਮੈਚ ਵਿੱਚ ਪੰਜ ਵਿਕਟਾਂ ਲਈਆਂ। ਕੈਂਟ ਦੀ ਨੁਮਾਇੰਦਗੀ ਕਰ ਰਹੇ ਇਸ ਖਿਡਾਰੀ ਨੇ ਡਿਵੀਜ਼ਨ ਵਨ ਮੈਚ ਵਿੱਚ ਨਾਟਿੰਘਮਸ਼ਾਇਰ ਖ਼ਿਲਾਫ਼ ਦੋ ਪਾਰੀਆਂ ਵਿੱਚ 63 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ 43 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

Add a Comment

Your email address will not be published. Required fields are marked *