ਇਹ ਖ਼ਾਸ ਜਨਮਦਿਨ ਹੈ ਕਿਉਂਕਿ ‘ਡਰੀਮ ਗਰਲ 2’ ਹਿੱਟ ਹੈ : ਆਯੂਸ਼ਮਾਨ ਖੁਰਾਣਾ
![](http://mehakewattan.com/wp-content/uploads/2023/09/2023_9image_10_55_250825231ayush-ll.jpg)
ਮੁੰਬਈ – ਬਾਲੀਵੁੱਡ ਸਟਾਰ ਆਯੂਸ਼ਮਾਨ ਖੁਰਾਣਾ ਦਾ ਮੰਨਣਾ ਹੈ ਕਿ ਇਸ ਸਾਲ ਉਨ੍ਹਾਂ ਦਾ ਜਨਮਦਿਨ ਬਹੁਤ ਖ਼ਾਸ ਹੈ ਕਿਉਂਕਿ ‘ਡਰੀਮ ਗਰਲ 2’ ਬਹੁਤ ਹਿੱਟ ਰਹੀ ਹੈ। ਆਯੂਸ਼ਮਾਨ ਵਲੋਂ ਨਿਰਦੇਸ਼ਿਤ ਕਾਮੇਡੀ ਫ੍ਰੈਂਚਾਇਜ਼ੀ ਨੇ ਦੁਨੀਆ ਭਰ ’ਚ 100 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ ਤੇ ਅਦਾਕਾਰ ਇਸ ਵੱਡੀ ਪ੍ਰਾਪਤੀ ਤੋਂ ਬਹੁਤ ਖ਼ੁਸ਼ ਹੈ।
ਆਯੂਸ਼ਮਾਨ ਨੇ ਕਿਹਾ, ‘‘ਇਹ ਮੇਰੇ ਲਈ ਬਹੁਤ ਖ਼ਾਸ ਜਨਮਦਿਨ ਹੈ ਕਿਉਂਕਿ ‘ਡੀਮ ਗਰਲ 2’ ਹਿੱਟ ਰਹੀ ਹੈ। ਮੇਰੇ ਡੈਬਿਊ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਲੋਕਾਂ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ ਤੇ ਇਸ ਸਾਲ ਮੇਰੀ ਫ਼ਿਲਮ ਨੂੰ ਵੱਡੀ ਸਫਲਤਾ ਦੇ ਕੇ ਮੈਨੂੰ ਜਨਮਦਿਨ ਦਾ ਸਭ ਤੋਂ ਵਧੀਆ ਤੋਹਫ਼ਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਦਾ ਧੰਨਵਾਦ ਨਹੀਂ ਕਰ ਸਕਦਾ ਕਿਉਂਕਿ ਮੈਂ ਇਕ ਅਜਿਹੀ ਫ਼ਿਲਮ ਦੇਣਾ ਚਾਹੁੰਦਾ ਸੀ, ਜੋ ਲੋਕਾਂ ਨੂੰ ਖ਼ੁਸ਼ ਕਰ ਦੇਵੇ।’’
ਉਹ ਅੱਗੇ ਕਹਿੰਦਾ ਹੈ, ‘‘ਮੈਂ ਪੇਸ਼ੇ ਤੋਂ ਇਕ ਐਂਟਰਟੇਨਰ ਹਾਂ। ਇਸ ਲਈ ਜਦੋਂ ਮੈਂ ਇਕ ਸਫਲ ਫ਼ਿਲਮ ਪੇਸ਼ ਕਰਦਾ ਹਾਂ ਤੇ ਲੋਕਾਂ ਨੂੰ ਸਿਨੇਮਾਘਰਾਂ ’ਚ ਮੁਸਕਰਾਉਂਦੇ ਦੇਖਦਾ ਹਾਂ ਤਾਂ ਮੈਨੂੰ ਸੰਤੁਸ਼ਟੀ ਮਹਿਸੂਸ ਹੁੰਦੀ ਹੈ।’’
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)