ਨੈਸ਼ਨਲ ਪਾਰਟੀ ਦੇ ਪ੍ਰਧਾਨ ਕ੍ਰਿਸਟੋਫਰ ਲਕਸਨ ਵੱਲੋਂ ਐਲਾਨ

ਆਕਲੈਂਡ- ਨੈਸ਼ਨਲ ਪਾਰਟੀ ਦੇ ਪ੍ਰਧਾਨ ਕ੍ਰਿਸਟੋਫਰ ਲਕਸਨ ਆਪਣੀ ਚੋਣ ਮੁਹਿੰਮ ਦੌਰਾਨ ਸਾਫ ਕੀਤਾ ਹੈ ਕਿ ਜੇ ਉਹ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਪਹਿਲੇ ਸਾਲ ਹੀ ਉਹ ਦਾ ਦੌਰਾ ਕਰਨ ਜਾਣਗੇ। ਉਹਨਾਂ ਕਿਹਾ ਕਿ ਮੌਜੂਦਾ ਨਿਊਜ਼ੀਲੈਂਡ ਸਰਕਾਰ ਨੇ ਭਾਰਤ ਨਾਲ ਸਾਂਝ ਵਧਾਉਣ ਲਈ ਉਹ ਉਪਰਾਲੇ ਨਹੀਂ ਕੀਤੇ ਜੋ ਦੋਨਾਂ ਦੀ ਦੇਸ਼ਾਂ ਦੀ ਨੇੜਤਾ ਵਧਾਉਣ ਲਈ ਕੀਤੇ ਜਾਣੇ ਜਰੂਰੀ ਸਨ। ਉਹਨਾਂ ਕਿਹਾ ਕਿ ਭਾਰਤ ਉਹ ਦੇਸ਼ ਹੈ ਜੋ ਮੈਨੂੰ ਬਹੁਤ ਪਿਆਰਾ ਹੈ, ਮੈ ਉੱਥੇ ਕਾਫੀ ਸਮਾਂ ਬਤੀਤ ਕੀਤਾ ਹੈ। ਮੇਰੀ ਬਣੀ ਸਰਕਾਰ ਭਾਰਤ ਨਾਲ ਕਾਰੋਬਾਰੀ ਸਾਂਝ ਹੋਰ ਗਹਿਰੀ ਕਰਨ ਵੱਲ ਧਿਆਨ ਦੇਵੇਗੀ ਤੇ ਇਸ ਸਭ ਨੂੰ ਸ਼ੁਰੂ ਕਰਨ ਲਈ ਮੈਂ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਹੀ ਭਾਰਤ ਫੇਰੀ ‘ਤੇ ਜਾਵਾਂਗਾ। ਕ੍ਰਿਸਟੋਫਰ ਲਕਸਨ ਵੱਲੋਂ ਇਹ ਵਿਚਾਰ ਅੱਜ ਆਪਣੀ ਓਨੀਹੰਗਾ ਫੇਰੀ ਦੌਰਾਨ ਕੀਤੇ ਗਏ ਹਨ।

Add a Comment

Your email address will not be published. Required fields are marked *