ਪ੍ਰਵਾਸੀ ਕਰਮਚਾਰੀਆਂ ਨਾਲ ਧੱਕਾ ਕਰਨ ਵਾਲਿਆਂ ਨੂੰ ਚੇਤਾਵਨੀ

ਆਕਲੈਂਡ- ਆਕਲੈਂਡ ਦੇ ਰਹਿਣ ਵਾਲੇ 53 ਸਾਲਾ ਵਿਕਰਮ ਮੁਦਾਨ ਅਤੇ ਉਸਦੀ ਪਤਨੀ 53 ਸਾਲਾ ਸੁਸ਼ੀਲ ਮੁਦਾਨ ਨੂੰ ਮੈਨਕਾਓ ਜਿਲ੍ਹਾਂ ਅਦਾਲਤ ਨੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਗਲਤ ਜਾਣਕਾਰੀ ਦੇਣ ਅਤੇ ਆਪਣੇ 3 ਭਾਰਤੀ ਮੂਲ ਦੇ ਪ੍ਰਵਾਸੀ ਕਰਮਚਾਰੀਆਂ ਦਾ ਸੋਸ਼ਣ ਕਰਨ ਦੇ ਦੋਸ਼ ਹੇਠ 21 ਮਹੀਨਿਆਂ ਦੀ ਕੈਦ ਜਾਂ 10.5 ਮਹੀਨੇ ਦੋਨਾਂ ਨੂੰ ਹੋਮ ਡਿਟੈਂਸ਼ਨ ਦੀ ਸਜਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਦੋਨਾਂ ਨੂੰ $91,000 ਕਰਮਚਾਰੀਆਂ ਨੂੰ ਅਦਾ ਕਰਨ ਦੇ ਹੁਕਮ ਵੀ ਦਿੱਤੇ ਗਏ ਸਨ , ਜੋ ਕਿ ਦੋਨਾਂ ਨੇ ਅਦਾ ਕਰ ਦਿੱਤੇ ਹਨ।
ਅਸਲ ‘ਚ ਵਿਕਰਮ ਤੇ ਸੁਸ਼ੀਲ ਦੀਆਂ ਆਕਲੈਂਡ ਵਿੱਚ 3 ਕੰਪਨੀਆਂ ਐਲੀਗੈਂਟ ਓਵਰਸੀਜ਼, ਇੰਡੀਅਨ ਫੈਸ਼ਨ ਐਂਡ ਕਰਾਫਟ ਲਿਮਟਿਡ,ਬਲੈਸਿੰਗ ਓਵਰਸੀਜ਼ ਲਿਮਟਿਡ ‘ਤੇ ਆਪਣੇ ਹੀ ਪ੍ਰਵਾਸੀ ਕਰਮਚਾਰੀਆਂ ਨੂੰ ਘੱਟ ਤਨਖਾਹ ਦੇਣ ਅਤੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਧੋਖਾ ਦੇਣ ਦੇ ਦੋਸ਼ ਲੱਗੇ ਸਨ।
ਇਹਨਾਂ ਨੂੰ ਕੁੱਲ 3 ਸਾਲ ਦੀ ਸਜਾ ਹੋਈ ਸੀ, ਪਰ ਕਿਉਕਿ ਇਹਨਾਂ ਨੇ ਆਪਣੇ ਦੋਸ਼ ਕਬੂਲੇ, ਕਰਮਚਾਰੀਆਂ ਨੂੰ ਐਲਾਨੀ ਗਈ ਰਕਮ ਦੀ ਅਦਾਇਗੀ ਕੀਤੀ। ਸਮਾਜ ਵਿੱਚ ਚੰਗੇ ਚਰਿੱਤਰ ਦਾ ਸਬੂਤ ਦਿੱਤਾ,ਕਮਿਊਨਿਟੀ ਦੀ ਮੱਦਦ ਕੀਤੀ ਇਸ ਲਈ ਇਸ ਸਜਾ ਵਿੱਚ 45 ਪ੍ਰਤੀਸ਼ਤ ਮੁਆਫੀ ਦਿੱਤੀ ਗਈ। ਆਪਣਾ ਫੈਸਲਾ ਸੁਣਾਉਣ ਲੱਗਿਆ ਜੱਜ ਜੇਲਸ ਗੇਵ ਨੇ ਸਾਫ ਕਰ ਦਿੱਤਾ ਕਿ ਨਿਊਜ਼ੀਲੈਂਡ ਵਿੱਚ ਪ੍ਰਵਾਸੀ ਕਰਮਚਾਰੀਆਂ ਨਾਲ ਧੱਕੇ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਧੱਕਾ ਕਰਨ ਵਾਲੇ ਮਾਲਕਾਂ ਨਾਲ ਸਖਤੀ ਨਾਲ ਨਜਿੱਠਿਆ ਜਾਏਗਾ।

Add a Comment

Your email address will not be published. Required fields are marked *