Asis Cup : ਸ਼੍ਰੀਲੰਕਾ ਵਿਰੁੱਧ ਮੈਚ ’ਚੋਂ ਵੀ ਬਾਹਰ ਰਿਹਾ ਅਈਅਰ

ਕੋਲੰਬੋ– ਪਿੱਠ ਦਰਦ ਦੀ ਸਮੱਸਿਆ ਨਾਲ ਜੂਝ ਰਹੇ ਭਾਰਤ ਦੇ ਮੱਧਕ੍ਰਮ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਸ਼੍ਰੀਲੰਕਾ ਵਿਰੁੱਧ ਵੀ ਏਸ਼ੀਆ ਕੱਪ ਮੈਚ ਵਿਚੋਂ ਬਾਹਰ ਰੱਖਿਆ ਗਿਆ ਹੈ। ਬੀ. ਸੀ. ਸੀ.ਆਈ. ਨੇ ਕਿਹਾ ਕਿ ਸ਼੍ਰੇਅਸ਼ ਅਈਅਰ ਬਿਹਤਰ ਮਹਿਸੂਸ ਕਰ ਰਿਹਾ ਹੈ ਪਰ ਅਜੇ ਵੀ ਪਿੱਠ ਦੀ ਦਰਦ ਤੋਂ ਪੂਰੀ ਤਰ੍ਹਾਂ ਨਾਲ ਉੱਭਰ ਨਹੀਂ ਸਕਿਆ ਹੈ। 

ਉਸ ਨੂੰ ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਨੇ ਆਰਾਮ ਦੀ ਸਲਾਹ ਦਿੱਤੀ ਹੈ ਤੇ ਉਹ ਅੱਜ ਸ਼੍ਰੀਲੰਕਾ ਵਿਰੁੱਧ ਭਾਰਤ ਦੇ ਸੁਪਰ-4 ਮੈਚ ਵਿਚੋਂ ਬਾਹਰ ਰਹੇਗਾ। ਏਸ਼ੀਆ ਕੱਪ ਸੁਪਰ-4 ਗੇੜ ਵਿਚ ਐਤਵਾਰ ਨੂੰ ਪਾਕਿਸਤਾਨ ਵਿਰੁੱਧ ਮੁਕਾਬਲੇ ਤੋਂ ਪਹਿਲਾਂ ਅਈਅਰ ਨੂੰ ਪਿੱਠ ਵਿਚ ਦਰਦ ਮਹਿਸੂਸ ਹੋਈ ਸੀ। ਕਪਤਾਨ ਰੋਹਿਤ ਸ਼ਰਮਾ ਨੇ ਤਦ ਟਾਸ ਦੇ ਸਮੇਂ ਉਸਦੀ ਗੈਰ-ਮੌਜੂਦਗੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਸੀ ਕਿ ਸ਼੍ਰੇਅਸ ਅਈਅਰ ਪਿੱਠ ਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੈ, ਇਸ ਲਈ ਕੇ. ਐੱਲ. ਰਾਹੁਲ ਉਸਦੀ ਜਗ੍ਹਾ ਖੇਡੇਗਾ।

Add a Comment

Your email address will not be published. Required fields are marked *