ਫ਼ਿਲਮ ‘ਦਿ ਵੈਕਸੀਨ ਵਾਰ’ ਦਾ ਪਹਿਲਾ ਸ਼ਾਨਦਾਰ ਪੋਸਟਰ ਆਇਆ ਸਾਹਮਣੇ
![](http://mehakewattan.com/wp-content/uploads/2023/09/2023_9image_12_31_360175189thevaccinewar-ll.jpg)
ਮੁੰਬਈ – ਅਮਰੀਕਾ ’ਚ ਹਰ ਸਕ੍ਰੀਨਿੰਗ ’ਤੇ ਤਾੜੀਆਂ ਹਾਸਲ ਕਰਨ ਤੋਂ ਬਾਅਦ ਪੱਲਵੀ ਜੋਸ਼ੀ ਤੇ ਵਿਵੇਕ ਰੰਜਨ ਅਗਨੀਹੋਤਰੀ ਦੀ ਗਤੀਸ਼ੀਲ ਜੋੜੀ ਭਾਰਤ ’ਚ ਇਕ ਸ਼ਾਨਦਾਰ ਪ੍ਰਚਾਰ ਮੁਹਿੰਮ ਦੇ ਨਾਲ ‘ਦਿ ਵੈਕਸੀਨ ਵਾਰ’ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਨੂੰ ਲੈ ਕੇ ਉਮੀਦਾਂ ਸਿਖਰਾਂ ’ਤੇ ਪਹੁੰਚ ਗਈਆਂ ਹਨ ਕਿਉਂਕਿ ਟੀਮ ਨੇ ਇਸ ਮੋਸਟ ਅਵੇਟਿਡ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ।
‘ਦਿ ਵੈਕਸੀਨ ਵਾਰ’ ਨੇ ਪਹਿਲਾਂ ਹੀ ਅੰਤਰਰਾਸ਼ਟਰੀ ਮੰਚ ’ਤੇ ਧੂਮ ਮਚਾ ਦਿੱਤੀ ਹੈ ਤੇ ਸੰਯੁਕਤ ਰਾਜ ਅਮਰੀਕਾ ’ਚ ਸਕ੍ਰੀਨਿੰਗ ’ਤੇ ਸਟੈਂਡਿੰਗ ਓਵੇਸ਼ਨ ਪ੍ਰਾਪਤ ਕਰ ਚੁੱਕੀ ਹੈ। ਹੁਣ, ਜਿਵੇਂ-ਜਿਵੇਂ ਫ਼ਿਲਮ ਭਾਰਤ ’ਚ ਪ੍ਰਮੋਸ਼ਨ ਲਈ ਤਿਆਰ ਹੋ ਰਹੀ ਹੈ, ਉਮੀਦਾਂ ਵੱਧ ਰਹੀਆਂ ਹਨ।
ਵਿਵੇਕ ਰੰਜਨ ਅਗਨੀਹੋਤਰੀ ਵਲੋਂ ਨਿਰਦੇਸ਼ਿਤ ‘ਦਿ ਵੈਕਸੀਨ ਵਾਰ’ ’ਚ ਅਨੁਪਮ ਖੇਰ, ਨਾਨਾ ਪਾਟੇਕਰ, ਸਪਤਮੀ ਗੌੜਾ ਤੇ ਪੱਲਵੀ ਜੋਸ਼ੀ ਮੁੱਖ ਭੂਮਿਕਾਵਾਂ ’ਚ ਹਨ। ਪੱਲਵੀ ਜੋਸ਼ੀ ਤੇ ਆਈ. ਐੱਮ. ਬੁੱਧ ਵਲੋਂ ਨਿਰਮਿਤ, ਇਹ ਫ਼ਿਲਮ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਵੇਗੀ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)