ਐਲਿਜ਼ਾਬੈਥ II ਦੇ ਦਿਹਾਂਤ ਮਗਰੋਂ 26 ਸਤੰਬਰ ਨੂੰ ਨਿਊਜ਼ੀਲੈਂਡ ‘ਚ ਹੋਵੇਗੀ ਜਨਤਕ ਛੁੱਟੀ

ਵੈਲਿੰਗਟਨ – ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਦਿਹਾਂਤ ਮਗਰੋਂ ਨਿਊਜ਼ੀਲੈਂਡ ਵਿਚ 26 ਸਤੰਬਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਉਸੇ ਦਿਨ ਰਾਜਧਾਨੀ ਵੈਲਿੰਗਟਨ ਵਿੱਚ ਇੱਕ ਸਟੇਟ ਮੈਮੋਰੀਅਲ ਅਸੈਂਬਲੀ ਵੀ ਆਯੋਜਿਤ ਕੀਤੀ ਜਾਵੇਗੀ।

ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ ਕਿ ਐਲਿਜ਼ਾਬੈਥ ਇੱਕ ਅਸਾਧਾਰਨ ਸ਼ਖ਼ਸੀਅਤ ਵਾਲੀ ਔਰਤ ਸੀ। ਅਰਡਰਨ ਨੇ ਕਿਹਾ ਕਿ 70 ਸਾਲ ਤੱਕ ਨਿਊਜ਼ੀਲੈਂਡ ਦੀ ਮਹਾਰਾਣੀ ਅਤੇ ਬਹੁਤ ਪਿਆਰੀ ਰਾਸ਼ਟਰ ਮੁਖੀ ਰਹੀ ਐਲਿਜ਼ਾਬੈਥ II ਦੇ ਦਿਹਾਂਤ ਮਗਰੋਂ ਉਨ੍ਹਾਂ ਦੀ ਯਾਦ ਵਿੱਚ ਇੱਕ ਸਭਾ ਦਾ ਆਯੋਜਨ ਕੀਤਾ ਜਾਵੇਗਾ ਅਤੇ ਨਾਲ ਹੀ ਜਨਤਕ ਛੁੱਟੀ ਵੀ ਹੋਵੇਗੀ।

Add a Comment

Your email address will not be published. Required fields are marked *