ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਰਾਜਘਾਟ ,ਜੀ-20 ਨੇਤਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸਵੇਰੇ ਰਾਜਘਾਟ ‘ਤੇ ਜੀ-20 ਨੇਤਾਵਾਂ ਦਾ ਸੁਆਗਤ ਕੀਤਾ, ਜਿੱਥੇ ਉਹ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਅਤੇ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਦੀ ਮੁਖੀ ਕ੍ਰਿਸਟਾਲੀਨਾ ਜਾਰਜੀਵਾ ਰਾਜਘਾਟ ਪਹੁੰਚਣ ਵਾਲੇ ਸਭ ਤੋਂ ਪਹਿਲਾਂ ਸਨ।  ਇਸ ਦੇ ਨਾਲ ਹੀ ਪੀਐਮ ਮੋਦੀ ਸਾਬਰਮਤੀ ਦੇ ਇਤਿਹਾਸ ਬਾਰੇ ਮਹਿਮਾਨਾਂ ਨੂੰ ਜਾਣੂ ਕਰਵਾਇਆ। ਮੋਦੀ ਨੇ ਜੀ-20 ਨੇਤਾਵਾਂ ਦਾ ‘ਅੰਗਰਖਾ’ ਪਹਿਨਾ ਕੇ ਸਵਾਗਤ ਕੀਤਾ। ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਜੀ-20 ਨੇਤਾ ‘ਲੀਡਰਜ਼ ਲਾਉਂਜ’ ‘ਚ ‘ਪੀਸ ਵਾਲ’ ‘ਤੇ ਦਸਤਖਤ ਵੀ ਕਰਨਗੇ।

ਜ਼ਿਕਰਯੋਗ ਹੈ ਕਿ ਜੀ-20 ਸੰਮੇਲਨ ਦਾ ਦੂਜਾ ਦਿਨ ਹੈ। ਨਵੀਂ ਦਿੱਲੀ ਮੈਨੀਫੈਸਟੋ ‘ਤੇ ਪਹਿਲੇ ਦਿਨ ਹੀ ਸਹਿਮਤੀ ‘ਤੇ ਪਹੁੰਚ ਕੇ ਇਤਿਹਾਸ ਰਚਿਆ ਗਿਆ ਹੈ। ਇਸ ਵਾਰ ਜੀ-20 ਸੰਮੇਲਨ ਹੁਣ ਤੱਕ ਦਾ ਸਭ ਤੋਂ ਸਫਲ ਸੰਮੇਲਨ ਵੀ ਬਣ ਗਿਆ ਹੈ। ਪਿਛਲੇ ਸੰਮੇਲਨ ਦੇ ਮੁਕਾਬਲੇ ਇਸ ‘ਚ ਜ਼ਿਆਦਾ ਕੰਮ ਹੋਇਆ ਹੈ। ਦੂਜੇ ਦਿਨ ਸੰਮੇਲਨ ਦਾ ਤੀਜਾ ਸੈਸ਼ਨ ‘ਵਨ ਫਿਊਚਰ’ ਕਰਵਾਇਆ ਜਾਵੇਗਾ। ਇਹ ਪ੍ਰੋਗਰਾਮ ਭਾਰਤ ਮੰਡਪਮ ਵਿੱਚ ਹੋਵੇਗਾ।

ਭਾਰਤ ਅੱਜ 2024 ਵਿੱਚ ਜੀ-20 ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਬ੍ਰਾਜ਼ੀਲ ਨੂੰ ਸੌਂਪੇਗਾ। ਦਿੱਲੀ ‘ਚ ਮੌਜੂਦ ਦੁਨੀਆ ਦੇ ਵੱਡੇ ਨੇਤਾ ਮਹਾਤਮਾ ਗਾਂਧੀ ਦੀ ਸਮਾਧ ‘ਤੇ ਪਹੁੰਚ ਰਹੇ ਹਨ। ਉਥੇ ਸਾਰੇ ਆਗੂ ਸ਼ਰਧਾ ਦੇ ਫੁੱਲ ਭੇਟ ਕਰਨਗੇ। ਜੀ-20 ਸਿਖਰ ਸੰਮੇਲਨ (ਵਨ ਫਿਊਚਰ) ਦਾ ਤੀਜਾ ਅਤੇ ਆਖਰੀ ਸੈਸ਼ਨ ਸਵੇਰੇ 10 ਵਜੇ ਤੋਂ ਬਾਅਦ ਸ਼ੁਰੂ ਹੋਵੇਗਾ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਰਸ਼ਨ ਕਰਨ ਲਈ ਦਿੱਲੀ ਦੇ ਅਕਸ਼ਰਧਾਮ ਮੰਦਰ ਪਹੁੰਚੇ। ਇਸ ਦੇ ਲਈ ਮੰਦਰ ਪਰਿਸਰ ‘ਚ ਸੁਰੱਖਿਆ ਦੇ ਇੰਤਜ਼ਾਮ ਵਧਾ ਦਿੱਤੇ ਗਏ ਹਨ।

Add a Comment

Your email address will not be published. Required fields are marked *