Joe Biden ਦੇ ਭਾਰਤ ਆਉਣ ਨਾਲ PM ਮੋਦੀ ਦੇ ਨਾਂ ਨਵਾਂ ਰਿਕਾਰਡ ਦਰਜ

ਪ੍ਰਧਾਨ ਮੰਤਰੀ ਮੋਦੀ ਨੇ ਜੋਅ ਬਾਈਡੇਨ ਨਾਲ ਭਾਰਤ ‘ਚ ਮੁਲਾਕਾਤ ਕਰਨ ਦੇ ਨਾਲ ਹੀ ਇਕ ਨਵਾਂ ਰਿਕਾਰਡ ਬਣਾ ਲਿਆ ਹੈ। ਦਰਅਸਲ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਦੌਰਾਨ ਬਾਈਡੇਨ ਤੀਜੇ ਅਮਰੀਕੀ ਰਾਸ਼ਟਰਪਤੀ ਹਨ, ਜੋ ਭਾਰਤ ਆਏ। ਬਾਈਡੇਨ ਪਹਿਲੀ ਵਾਰ ਭਾਰਤ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਨੇ 8 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਵੀ ਕੀਤੀ।

ਇਸ ਦੌਰਾਨ ਦੋਹਾਂ ਨੇਤਾਵਾਂ ਵਿਚਕਾਰ ਕਈ ਅਹਿਮ ਮੁੱਦਿਆਂ ‘ਤੇ ਗੱਲਬਾਤ ਹੋਈ। ਜੋਅ ਬਾਈਡੇਨ ਤੀਜੇ ਅਮਰੀਕੀ ਰਾਸ਼ਟਰਪਤੀ ਹਨ, ਜੋ ਭਾਰਤ ਆਏ। ਇਸ ਤੋਂ ਪਹਿਲਾਂ 2020 ‘ਚ ਡੋਨਾਲਡ ਟਰੰਪ ਅਤੇ ਉਸ ਤੋਂ ਪਹਿਲਾਂ ਬਰਾਕ ਓਬਾਮਾ ਸਾਲ 2015 ‘ਚ ਮੋਦੀ ਦੇ ਕਾਰਜਕਾਲ ਦੌਰਾਨ ਭਾਰਤ ਦਾ ਦੌਰਾ ਕਰ ਚੁੱਕੇ ਹਨ। ਭਾਰਤ ਆਉਣ ਵਾਲੇ ਸਭ ਤੋਂ ਪਹਿਲੇ ਰਾਸ਼ਟਰਪਤੀ ਡੀ. ਆਈਜਨਹਾਵਰ ਸਨ। ਉਹ ਦਸੰਬਰ 1959 ‘ਚ ਭਾਰਤ ਆਏ ਸਨ। ਉਨ੍ਹਾਂ ਨੇ ਭਾਰਤੀ ਸੰਸਦ ਦੇ ਵਿਸ਼ੇਸ਼ ਇਜਲਾਸ ਨੂੰ ਸੰਬੋਧਨ ਕੀਤਾ ਸੀ ਅਤੇ ਤਾਜ ਮਹਿਲ ਵੀ ਦੇਖਣ ਗਏ ਸਨ। 

Add a Comment

Your email address will not be published. Required fields are marked *