ਦੁਨੀਆਂ ਦੇ ਸਭ ਤੋਂ ਵਧੀਆਂ ਮੈਨੇਜਰਾਂ ਵਿੱਚੋ ਨੰਬਰ 1 ਮੈਕਡੋਨਲਡ ਮੈਨੇਜਰ

ਆਕਲੈਂਡ- ਮੈਕਡੋਨਲਡ ਦਾ ਨਾਮ ਦੁਨਿਆ ‘ਚ ਬਹੁਤ ਮਸ਼ਹੂਰ ਹੈ। ਅੱਜ ਦੇ ਯੁੱਗ ਵਿੱਚ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਮੈਕਡੋਨਲਡ ਫੂਡ ਮਨਪੰਸਦ ਫੂਡ ਬਣ ਚੁੱਕਿਆ ਹੈ। ਕੈਂਟਰਬਰੀ ਦੇ ਰੋਲਸਟਨ ਸਥਿਤ ਮੈਕਡੋਨਲਡ ਦੇ ਮੈਨੇਜਰ ਨੂੰ ਦੁਨੀਆਂ ਭਰ ਦੇ ਮੈਕਡੋਨਲਡ ਰੈਸਟੋਰੈਂਟ ਮੈਨੇਜਰਾਂ ਵਿੱਚ ਚੁਣਿਆ ਗਿਆ ਹੈ।
ਰੈਸਟੋਰੈਂਟ ਮੈਨੇਜਰ ਕੈਰੀ ਵਿਕੇਰੀ ਨੂੰ 2024 ਦੇ ਗਲੋਬਲ ਰੇਅ ਕਰੋਕ ਅਵਾਰਡ ਨਾਲ ਸਨਮਾਨਿਆ ਗਿਆ ਹੈ। ਇਹ ਸਨਮਾਨ ਇਸ ਕਾਰੋਬਾਰ ਨਾਲ ਸਬੰਧਤ ਸਭ ਤੋਂ ਵਧੀਆ ਮੈਨੇਜਰ ਨੂੰ ਦਿੱਤਾ ਜਾਂਦਾ ਹੈ। ਇਹ ਅਵਾਰਡ ਅਮਰੀਕੀ ਕਾਰੋਬਾਰੀ ਰੇਮੰਡ ਅਲਬਰਟ ਕਰੋਕ ਦੇ ਨਾਮ ‘ਤੇ ਰੱਖਿਆ ਗਿਆ ਸੀ। ਜਿਹਨਾਂ ਨੇ 1961 ਵਿੱਚ ਮੈਕਡੋਨਲਡ ਭਰਾਵਾਂ ਤੋਂ ਮੈਕਡੋਨਲਡ ਖਰੀਦਿਆ ਸੀ। ਮੈਕਡੋਨਡਲ ਨੂੰ ਦੁਨੀਆਂ ਭਰ ਵਿੱਚ ਪਹੁੰਚਾਉਣ ਦਾ ਸਿਹਰਾ ਕਰੋਕ ਨੂੰ ਹੀ ਜਾਂਦਾ ਹੈ।

Add a Comment

Your email address will not be published. Required fields are marked *