ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਪਹੁੰਚਣਗੇ ਗੁਰਦੁਆਰਾ ਸਿੰਘ ਸਭਾ
September 6, 2023
![](http://mehakewattan.com/wp-content/uploads/2023/09/Untitled-7.png)
ਆਕਲੈਂਡ- ਨਿਊਜ਼ੀਲੈਂਡ ਵਿੱਚ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਹਰ ਪਾਰਟੀ ਇਸ ਵੇਲੇ ਨਿਊਜ਼ੀਲੈਂਡ ਵੱਸਦੇ ਵੱਖੋ-ਵੱਖ ਭਾਈਚਾਰਿਆਂ ਤੱਕ ਪਹੁੰਚ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਵੀ ਇਸ ਸਿਲਸਿਲੇ ਤਹਿਤ ਆਉਂਦੇ ਐਂਤਵਾਰ 10 ਸਤੰਬਰ 2023 ਨੂੰ ਗੁਰਦੁਆਰਾ ਸਿੰਘ ਸਭਾ 537 ਫੇਰੀ ਰੋਡ, ਵੂਲਸਟਨ (ਕ੍ਰਾਈਸਚਰਚ) ਵਿਖੇ ਆ ਰਹੇ ਹਨ। ਉਹਨਾਂ ਦੀ ਫੇਰੀ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੱਕ ਰਹੇਗਾ। ਇਸ ਮੌਕੇ ਸਿੱਖ ਸੰਗਤਾਂ ਨੂੰ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ