ਮਈ 2024 ‘ਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ‘ਚ ਹੋਵੇਗਾ 10 ਫ਼ੀਸਦੀ ਵਾਧਾ

ਮਾਰਗਨ ਸਟੈਨਲੀ ਨੂੰ ਸਾਲ 2024 ਵਿੱਚ ਮਈ ਦੇ ਮਹੀਨੇ ਆਮ ਚੋਣਾਂ ਹੋਣ ਜਾ ਰਹੀਆਂ ਹਨ। ਉਕਤ ਚੋਣਾਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਵਿੱਚ 10 ਫ਼ੀਸਦੀ ਤੱਕ ਦਾ ਵਾਧਾ ਹੋਣ ਦੀ ਉਮੀਦ ਹੈ। ਸੂਤਰਾਂ ਅਨੁਸਾਰ ਸ਼ੇਅਰਾਂ ਵਿੱਚ ਹੋਣ ਵਾਲੇ ਇਸ ਵਾਧੇ ਦੀ ਉਮੀਦ ਮਾਰਗਨ ਸਟੈਨਲੀ ਨੇ ਨਿਰੰਤਰਤਾ ਅਤੇ ਚੋਣਾਂ ਵਿੱਚ ਬਹੁਮਤ ਮਿਲਣ ਦੀ ਆਸ ‘ਤੇ ਪ੍ਰਗਟਾਈ ਹੈ। ਮਾਰਗਨ ਸਟੈਨਲੀ ਨੇ ਕਿਹਾ ਕਿ ਚੋਣਾਂ ਦੇ ਸਮੇਂ ਬਾਜ਼ਾਰ ਭਵਿੱਖ-ਮੁਖੀ ਗਤੀਸ਼ੀਲਤਾ ਦਿਖਾਉਂਦਾ ਹੈ। ਇਸ ਵਾਰ ਵੀ ਸਥਿਤੀ ਇਸ ਧਾਰਨਾ ਤੋਂ ਵੱਖ ਹੋਣ ਵਾਲੀ ਨਹੀਂ ਹੈ। 

ਨਾਲ ਹੀ ਮਾਰਗਨ ਸਟੈਨਲੀ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਚੋਣ ਨਤੀਜੇ ਪ੍ਰਤੀਕੂਲ ਰਹਿੰਦੇ ਹਨ ਤਾਂ ਸ਼ੇਅਰ ਬਾਜ਼ਾਰ ‘ਚ 40 ਫ਼ੀਸਦੀ ਤੱਕ ਦੀ ਗਿਰਾਵਟ ਵੀ ਆ ਸਕਦੀ ਹੈ। ਇਸ ਸਬੰਧ ਵਿੱਚ ਉਹਨਾਂ ਨੇ ਨਿਵੇਸ਼ਕਾਂ ਨੂੰ ਸੁਝਾਅ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਚਾਹੁੰਦੇ ਤਾਂ ਇਸ ਸਥਿਤੀ ਦੇ ਪ੍ਰਤੀ ਉਹਨਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਸ ਦੌਰਾਨ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਚੋਣ ਪ੍ਰਕਿਰਿਆ ਅਪ੍ਰੈਲ ਦੇ ਮਹੀਨੇ ਸ਼ੁਰੂ ਹੋਵੇਗੀ ਅਤੇ ਮਈ ਦੇ ਤੀਜੇ ਹਫ਼ਤੇ ਨਤੀਜਿਆਂ ਦੇ ਐਲਾਨ ਨਾਲ ਖ਼ਤਮ ਹੋ ਜਾਵੇਗੀ। 

ਮਾਰਗਨ ਨੇ ਕਿਹਾ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਨਾਲ ਮਾਰਕੀਟ ਥੋੜ੍ਹੇ ਸਮੇਂ ਦੀਆਂ ਚਾਲਾਂ ‘ਤੇ ਧਿਆਨ ਕੇਂਦਰਤ ਕਰ ਸਕਦੀ ਹੈ। ਸਾਲ 2004 ਵਿੱਚ ਜਦੋਂ ਚੋਣ ਨਤੀਜੇ ਪ੍ਰਤੀਕੂਲ ਸਨ ਤਾਂ ਸੈਂਸੈਕਸ ਇੱਕ ਵਪਾਰਕ ਸੈਸ਼ਨ ਵਿੱਚ 17 ਫ਼ੀਸਦੀ ਡਿੱਗ ਗਿਆ ਸੀ। ਇਤਿਹਾਸਕ ਤੌਰ ‘ਤੇ ਭਾਰਤੀ ਬਾਜ਼ਾਰ ਆਸ਼ਾਵਾਦ ਨਾਲ ਚੋਣਾਂ ਤੱਕ ਪਹੁੰਚਦੇ ਹਨ। ਆਮ ਚੋਣਾਂ ਦੇ ਨਤੀਜਿਆਂ ਵਿੱਚ ਬਾਜ਼ਾਰ ਨੂੰ ਦੋ ਦਿਸ਼ਾਵਾਂ ਵਿੱਚੋਂ ਇੱਕ ਦਿਸ਼ਾ ਵਿੱਚ ਬਦਲਣ ਦੀ ਕਾਫ਼ੀ ਸੰਭਾਵਨਾ ਹੈ। ਭਾਰਤ ਦੇ ਵਿਅਸਤ ਚੋਣ ਕੈਲੰਡਰ ਦੇ ਨਾਲ-ਨਾਲ ਅਮਰੀਕੀ ਸ਼ੇਅਰ ਬਾਜ਼ਾਰ, ਵਿਆਜ ਦਰਾਂ, ਵਾਧਾ, ਕੱਚੇ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਵਰਗੇ ਕਾਰਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

Add a Comment

Your email address will not be published. Required fields are marked *