ਜੈ ਸ਼ਾਹ ਨੇ ਅਮਿਤਾਭ ਬੱਚਨ ਨੂੰ ਕ੍ਰਿਕਟ ਵਰਲਡ ਕੱਪ 2023 ਦੀ ਗੋਲਡਨ ਟਿਕਟ ਦਿੱਤੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸਕੱਤਰ ਜੈ ਸ਼ਾਹ ਨੇ ਮੰਗਲਵਾਰ ਨੂੰ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੂੰ ਕ੍ਰਿਕਟ ਵਿਸ਼ਵ ਕੱਪ 2023 ਦੀ ਗੋਲਡਨ ਟਿਕਟ ਦਿੱਤੀ। ਸ਼ਾਹ ਨੇ ਟਵੀਟ ਕੀਤਾ ਕਿ ਸਾਨੂੰ ਆਪਣੀ ਸੁਨਹਿਰੀ ਟਿਕਟ ਕਿਸੇ ਹੋਰ ਨੂੰ ਨਹੀਂ ਸਗੋਂ ‘ਸਦੀ ਦੇ ਮਹਾਨ ਨਾਇਕ’ ਨੂੰ ਦੇਣ ਦਾ ਸਨਮਾਨ ਮਿਲਿਆ ਹੈ।

ਉਨ੍ਹਾਂ ਕਿਹਾ- ਫਿਲਮ ਇੰਡਸਟਰੀ ਦੇ ਬਿੱਗ ਬੀ ਦਾ ਭਾਰਤੀ ਟੀਮ ਪ੍ਰਤੀ ਅਟੁੱਟ ਸਮਰਥਨ ਹੈ, ਜੋ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ। ਉਹ ਆਈ. ਸੀ. ਸੀ. ਵਿਸ਼ਵ ਕੱਪ 2023 ਲਈ ਸਾਡੇ ਨਾਲ ਜੁੜੇ ਹਨ, ਜੋ ਸਾਨੂੰ ਹੋਰ ਵੀ ਉਤਸ਼ਾਹਿਤ ਕਰਦਾ ਹੈ।

ਜ਼ਿਕਰਯੋਗ ਹੈ ਕਿ ਆਈ.ਸੀ.ਸੀ. ਵਨਡੇ ਵਿਸ਼ਵ ਕੱਪ 2023 ਪੰਜ ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਇਸ ਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਹੋਵੇਗਾ।ਭਾਰਤੀ ਟੀਮ ਵਿਸ਼ਵ ਕੱਪ 2023 ਦੇ ਸੀਜ਼ਨ ‘ਚ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਦੇ ਖਿਲਾਫ ਚੇਨਈ ‘ਚ ਖੇਡੇਗੀ। 

Add a Comment

Your email address will not be published. Required fields are marked *