ED ਨੇ ਜ਼ਬਤ ਕੀਤੀ ਵੈਂਕਟੇਸ਼ਵਰ ਹੈਚਰੀਜ਼ ਦੀ 65 ਕਰੋੜ ਰੁਪਏ ਦੀ ਜਾਇਦਾਦ

ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਬ੍ਰਿਟੇਨ ਵਿੱਚ 90 ਏਕੜ ਜ਼ਮੀਨ ਖਰੀਦਣ ਲਈ ਗੈਰ-ਕਾਨੂੰਨੀ ਵਿਦੇਸ਼ੀ ਪੈਸਾ ਭੇਜਣ ਦੇ ਦੋਸ਼ ਵਿੱਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਦੇ ਤਹਿਤ ਪਸ਼ੂ ਪਾਲਣ ਖੇਤਰ ਦੀ ਇੱਕ ਵੱਡੀ ਕੰਪਨੀ ਵੈਂਕਟੇਸ਼ਵਰ ਹੈਚਰੀਜ਼ ਪ੍ਰਾਈਵੇਟ ਲਿਮਟਿਡ ਦੀ 65 ਕਰੋੜ ਰੁਪਏ ਤੋਂ ਵੱਧ ਦੀਆਂ 9 ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਈ.ਡੀ ਵਲੋਂ ਜੋ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਹ ਮਹਾਰਾਸ਼ਟਰ ਅਤੇ ਕਰਨਾਟਕ ਵਿੱਚ ਸਥਿਤ ਹਨ। ਈਡੀ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੇ ਉਪਬੰਧਾਂ ਦੇ ਤਹਿਤ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ।

ਇਹ ਮਾਮਲਾ ‘ਵੈਂਕੀਜ਼ ਓਵਰਸੀਜ਼ ਲਿਮਟਿਡ (VOL), ਯੂਕੇ’ ਨਾਮ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਨੂੰ 2011 ਤੋਂ ਕੰਪਨੀ ਰਾਹੀਂ ਇਹ ਰਕਮ ਭੇਜੇ ਜਾਣ ਨਾਲ ਸਬੰਧਤ ਹੈ। ਈਡੀ ਮੁਤਾਬਕ ਇਨ੍ਹਾਂ ਜਾਇਦਾਦਾਂ ਦੀ ਕੁੱਲ ਕੀਮਤ 65.53 ਕਰੋੜ ਰੁਪਏ ਹੈ। ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਵੈਂਕਟੇਸ਼ਵਰ ਹੈਚਰੀਜ਼ ਪ੍ਰਾਈਵੇਟ ਲਿਮਟਿਡ (ਵੀਐੱਚਪੀਐੱਲ) ਨੇ ਵੀਓਐੱਲ ਦੇ ਖੇਤੀਬਾੜੀ (ਬਤਖਾਂ, ਮੁਰਗੀਆਂ ਆਦਿ ਦੇ ਪਾਲਣ-ਪੋਸ਼ਣ) ਅਤੇ ਮਾਈਨਿੰਗ ਨਾਲ ਸਬੰਧਤ ਕਾਰੋਬਾਰ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਘੋਸ਼ਿਤ ਕੀਤਾ ਸੀ। VOL ਦੀ ਸਥਾਪਨਾ ਤੋਂ ਬਾਅਦ, VHPL ਨੇ ਇਕੁਇਟੀ ਨਿਵੇਸ਼ ਦੀ ਆੜ ਵਿੱਚ “ਵੱਡੀ ਰਕਮ” ਭੇਜੀ। 

ਈਡੀ ਨੇ ਕਿਹਾ, “ਹਾਲਾਂਕਿ, VOL ਨੇ ਆਪਣੇ ਸਥਾਪਨਾ ਦੇ 11 ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਅਜਿਹਾ ਕੋਈ ਕਾਰੋਬਾਰ ਸ਼ੁਰੂ ਨਹੀਂ ਕੀਤਾ ਸੀ।” ਉਸ ਨੇ ਕਿਹਾ ਕਿ VOL ਨੇ VHPL ਦੇ ਨਿਰਦੇਸ਼ਕਾਂ ਅਤੇ ਕਰਮਚਾਰੀਆਂ ਦੀ ਸਹੂਲਤ ਦੇ ਮੱਦੇਨਜ਼ਰ VHPL ਰਾਹੀਂ ਭੇਜੀ ਰਕਮ ਦੇ ਜ਼ਰਿਏ ਬਰਤਾਨੀਆ ‘ਚ ਅਲੈਗਜ਼ੈਂਡਰ ਹਾਊਸ ਦੇ ਨਾਂ ‘ਤੇ 90 ਏਕੜ ਦੀ ਅਚੱਲ ਜਾਇਦਾਦ ਖਰੀਦੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ VHPL ਦੁਆਰਾ VOL ਨੂੰ ਭੇਜੀ ਗਈ ਰਕਮ ਦੀ ਵਰਤੋਂ ਉਕਤ ਅਚੱਲ ਜਾਇਦਾਦ ਖਰੀਦਣ ਲਈ ਯੂਕੇ ਦੇ ਬਾਰਕਲੇਜ਼ ਬੈਂਕ ਤੋਂ VOL ਦੁਆਰਾ ਲਏ ਗਏ ਕਰਜ਼ੇ ਦੀ ਅਦਾਇਗੀ ਕਰਨ ਲਈ ਕੀਤੀ ਗਈ ਸੀ। ਇਸ ਨੂੰ ਕਾਨੂੰਨ ਦੀ ਉਲੰਘਣਾ ਮੰਨਦੇ ਹੋਏ, ਜਾਂਚ ਏਜੰਸੀ ਨੇ ਫੇਮਾ ਦੀ ਧਾਰਾ 37 ਏ ਦੇ ਪ੍ਰਬੰਧਾਂ ਦੇ ਤਹਿਤ ਭਾਰਤ ਵਿੱਚ ਇੰਨੀ ਹੀ ਰਕਮ ਦੀ ਜਾਇਦਾਦ ਜ਼ਬਤ ਕੀਤੀ ਹੈ।

Add a Comment

Your email address will not be published. Required fields are marked *