ਕੀ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਦੇਣਗੇ ਪਾਰਟੀ ਲੀਡਰ ਦੇ ਅਹੁਦੇ ਤੋਂ ਅਸਤੀਫਾ
September 3, 2023
![](http://mehakewattan.com/wp-content/uploads/2023/09/Untitled-2.png)
ਆਕਲੈਂਡ- ਚੋਣਾਂ ਵਿੱਚ ਹਾਰ ਜਾਂ ਜਿੱਤ ਦਾ ਹਮੇਸ਼ਾਂ ਤੋਂ ਚੱਲਦੀ ਆਈ ਹੈ ਪਰ ਕਿ ਇਸ ਵਾਰ ਜੇਕਰ ਲੇਬਰ ਪਾਰਟੀ ਆਉਂਦੀਆਂ ਚੋਣਾਂ ਵਿੱਚ ਹਾਰਦੀ ਹੈ ਤਾਂ ਕੀ ਮੌਜੂਦਾ ਪ੍ਰਧਾਨ ਮੰਤਰੀ ਅਤੇ ਪਾਰਟੀ ਲੀਡਰ ਕ੍ਰਿਸ ਹਿਪਕਿਨਸ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਜਾਂ ਨਹੀਂ। ਇਸ ਬਾਰੇ ਅਜੇ ਕੁਝ ਵੀ ਨਹੀਂ ਪਤਾ ਲੱਗ ਸਕਿਆ ਹੈ।ਕਿਉਂਕਿ ਇਸ ਬਾਰੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਸ ਕੋਲੋਂ ਇੱਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਤਾਂ ਉਹਨਾਂ ਨੇ ਇਸ ਗੱਲ ਨੂੰ ਸਾਫ ਕਰ ਦਿੱਤਾ ਸੀ ਕਿ ਅਜੇ ਉਹਨਾਂ ਦਾ ਧਿਆਨ ਸਿਰਫ ਆਉਣ ਵਾਲੇ ਇਲੈਕਸ਼ਨ ਵਿੱਚ ਹੈ ਉਹ ਇਸ ਮੁੱਦੇ ‘ਤੇ ਕੁਝ ਨਹੀ ਸੋਚ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਇਸ ਬਾਰੇ ਕੋੋਈ ਵੀ ਪਲਾਨ ਨਹੀਂ ਹੈ ਕਿਉਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਇਲੈਕਸ਼ਨ ਉਹ ਜਰੂਰ ਜਿੱਤਣਗੇ।