ਠੱਗੇ ਗਏ ਪ੍ਰਵਾਸੀ ਕਰਮਚਾਰੀਆਂ ਨੂੰ ਘਰ ਛੱਡਣ ਦੇ ਹੋਏ ਆਦੇਸ਼

ਆਕਲੈਂਡ- ਸੈਂਕੜੇ ਪ੍ਰਵਾਸੀ ਜਿਹਨਾਂ ਨੂੰ ਹਜਾਰਾਂ ਡਾਲਰ ਖਰਚ ਕੇ ਨਿਊਜ਼ੀਲੈਂਡ ਵਿਚ ਨਰਕ ਨੂੰ ਭੋਗਣਾ ਪੈ ਰਿਹਾ ਹੈ। ਉਹਨਾਂ ਦੀਆਂ ਮੁਸੀਬਤਾਂ ਮਨਿਸਟਰੀ ਲੇਵਲ ਦੀ ਸ਼ੁਰੂ ਹੋਈ ਜਾਂਚ ਦੇ ਬਾਵਜੂਦ ਅਜੇ ਵੀ ਨਹੀਂ ਘਟੀਆਂ,ਬਲਕਿ ਉਲਟਾ ਵੱਧ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਘਰ ਜੋ ਮੈਨੂਰੇਵਾ ਵਿਖੇ ਸਥਿਤ ਹੈ, ਤੇ ਜਿਸਨੂੰ ਚਾਰਲਟਨ ਪ੍ਰਾਪਰਟੀ ਮੈਨੇਜ ਕਰਦੀ ਹੈ ਤੇ ਇਸ ਵਿੱਚ ਦਰਜਨਾਂ ਪ੍ਰਵਾਸੀ ਕਰਮਚਾਰੀ ਰਹਿ ਰਹੇ ਸਨ। ਹੁਣ ਇਹਨਾਂ ਪ੍ਰਵਾਸੀ ਕਰਮਚਾਰੀਆਂ ਨੂੰ ਇਹ ਕਹਿੰਦੀਆਂ ਘਰ ਖਾਲੀ ਕਰਨ ਦੇ ਦਿਸ਼ਾ- ਨਿਰਦੇਸ਼ ਹੋਏ ਹਨ ਕਿ ਇਹ ਸਾਰੇ ਇੱਥੇ ਗੈਰ-ਕਾਨੂੰਨੀ ਰਹਿ ਰਹੇ ਸਨ ਅਤੇ ਇਹ ਰੈਜੀਡੈਂਸੀ ਟਿਨੈਂਸੀ ਐਕਟ ਦੀ ਉਲੰਘਣਾ ਹੈ। ਘਰ ਵਿੱਚ ਰਹਿ ਰਹੇ ਪਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਘਰ ਖਾਲੀ ਕਰਨ ਬਾਰੇ ਕਿਹਾ ਗਿਆ ਹੈ ਤੇ ਇਹ ਕਿਹਾ ਗਿਆ ਹੈ ਕਿ ਉਕਤ ਘਰ ਵਿੱਚ 3-4 ਜਣਿਆਂ ਤੋਂ ਜਿਆਦਾ ਵਿਅਕਤੀ ਨਹੀਂ ਰਹਿ ਸਕਦੇ।
ਪਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਜੇ ਇਨੀ ਠੰਢ ਵਿੱਚ ਉਹਨਾਂ ਨੂੰ ਘਰ ਛੱਡਣਾ ਪਿਆ ਤਾਂ ਉਹਨਾਂ ਦੀ ਮੌਤ ਸੰਭਾਵੀ ਹੈ। ਦੂਜੇ ਪਾਸੇ ਅਜੇ ਮਨਿਸਟਰੀ ਲੇਵਲ ਦੀ ਜਾਂਚ ਚੱਲ ਰਹੀ ਹੈ। ਜਿਸ ਵਿੱਚ ਅਜੇ ਤੱਕ ਇਹ ਸਾਹਮਣੇ ਆਇਆ ਹੈ ਕਿ ਰਵੀ ਕੁਮਾਰ ਨਾਮ ਦੇ ਵਿਅਕਤੀ ਨੇ ਇਹਨਾਂ ਵਿੱਚੋਂ ਬਹੁਤਿਆਂ ਨੂੰ ਜੋਬ ਆਫਰ ਕੀਤੀ ਸੀ। ਪਰ ਨਾ ਰਵੀ ਕੁਮਾਰ ਦੀ ਕਿਸੇ ਨੂੰ ਪਹਿਚਾਣ ਹੈ, ਨਾ ਉਸਦਾ ਕਿਸੇ ਕੋਲ ਪਤਾ ਹੈ ਤੇ ਨਾ ਹੀ ਉਸ ਨਾਲ ਕੋਈ ਸੰਪਰਕ ਹੋਇਆ ਹੈ।

Add a Comment

Your email address will not be published. Required fields are marked *