ਮਾਊਂਟ ਰੋਸਕਿਲ ਦੇ ਰੈਸਟੋਰੈਂਟ ਵਿੱਚ ਹੋਇਆ ਕਤਲ
September 1, 2023
![](http://mehakewattan.com/wp-content/uploads/2023/09/images.jpg)
ਆਕਲੈਂਡ- ਮਾਊਂਟ ਰੋਸਕਿਲ ਦੇ ਇੱਕ ਰੈਸਟੋਰੈਂਟ ਵਿੱਚ ਅੱਜ ਸਵੇਰੇ ਇੱਕ ਕਤਲ ਦੀ ਘਟਨਾ ਅੰਜ਼ਾਮ ਦਿੱਤਾ ਗਿਆ। ਜਿਸ ਤੋਂ ਬਾਅਦ ਸ਼ਹਿਰ ਵਿੱਚ ਸੰਨਸਨੀ ਫੈਲ ਗਈ। ਪੁਲਿਸ ਨੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਨਜ਼ਦੀਕੀ ਰਿਹਾਂਇਸ਼ੀਆਂ ਅਤੇ ਕਾਰੋਬਾਰੀਆਂ ਅਨੁਸਾਰ ਇਹ ਇਲਾਕਾ ਬੀਤੇ ਸਮੇਂ ਵਿੱਚ ਬਹੁਤ ਸ਼ਾਂਤ ਰਿਹਾ ਹੈ ਅਤੇ ਅਜਿਹੀ ਘਟਨਾ ਦਾ ਵਾਪਰਨਾ ਬਹੁਤ ਸਹਿਮ ਭਰਿਆ ਹੈ।
ਘਟਨਾ ਰਿਚਰਡਸਨ ਰੋਡ ਸਥਿਤ ਰੈਸਟੋਰੈਂਟ ‘ਤੇ ਅੱਜ ਸਵੇਰੇ ਮੌਕੇ ਵਾਪਰੀ ਹੈ ਅਤੇ ਪੁਲਿਸ ਵੱਲੋਂ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।