ਪੰਜਾਬ ਨੈਸ਼ਨਲ ਬੈਂਕ ਨੇ ਵਧਾਈਆਂ ਵਿਆਜ ਦਰਾਂ

ਨਵੀਂ ਦਿੱਲ – ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਕਰੋੜਾਂ ਗਾਹਕਾਂ ਨੂੰ ਝਟਕਾ ਦਿੰਦੇ ਹੋਏ ਸਾਰੇ ਟੈਨਿਓਰ ਦੇ ਲੈਂਡਿੰਗ ਰੇਟ ਵਿੱਚ 0.05 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ। ਇਸ ਦਾ ਮਤਲਬ ਸਪੱਸ਼ਟ ਹੈ ਕਿ ਜੇ ਤੁਸੀਂ ਬੈਂਕ ਤੋਂ ਲੋਨ ਲਿਆ ਹੈ ਤਾਂ ਹੁਣ ਤੁਹਾਡੀ ਈ. ਐੱਮ. ਆਈ. ਮਹਿੰਗੀ ਹੋਣ ਜਾ ਰਹੀ ਹੈ। ਨਵੀਆਂ ਦਰਾਂ 1 ਸਤੰਬਰ ਤੋਂ ਲਾਗੂ ਹੋਣਗੀਆਂ। ਬੈਂਕ ਦੀ ਵੈੱਬਸਾਈਟ ’ਤੇ ਦਿੱਤੀ ਗਈ ਜਾਣਕਾਰੀ ਮੁਤਾਬਕ 1 ਸਤੰਬਰ ਤੋਂ ਓਵਰਨਾਈਟ ਐੱਮ. ਸੀ. ਐੱਲ. ਦਰਾਂ 8.10 ਫ਼ੀਸਦੀ ਤੋਂ ਵਧ ਕੇ 8.15 ਫ਼ੀਸਦੀ, ਇਕ ਮਹੀਨੇ ਦੀ 8.20 ਤੋਂ ਵਧ ਕੇ 8.25 ਫ਼ੀਸਦੀ ਹੋ ਗਈ ਹੈ।

ਇਸ ਦੇ ਨਾਲ ਹੀ 3 ਮਹੀਨੇ ਵਾਲੀਆਂ ਐੱਮ. ਸੀ. ਐੱਲ. ਆਰ. ਦਰਾਂ 8.30 ਤੋਂ ਵਧ ਕੇ 8.35 ਫ਼ੀਸਦੀ, 6 ਮਹੀਨੇ ਵਾਲੀਆਂ ਐੱਮ. ਸੀ. ਐੱਲ. ਆਰ. ਦਰਾਂ 8.50 ਤੋਂ ਵਧ ਕੇ 8.55 ਫ਼ੀਸਦੀ, ਇਕ ਸਾਲ ਲਈ ਦਰਾਂ 8.60 ਤੋਂ ਵਧ ਕੇ 8.65 ਅਤੇ 3 ਸਾਲ ਲਈ ਐੱਮ. ਸੀ. ਐੱਲ. ਆਰ. ਦਰਾਂ 8.90 ਤੋਂ ਵਧ ਕੇ 8.95 ਫ਼ੀਸਦੀ ਹੋ ਜਾਣਗੀਆਂ। ਦੱਸ ਦੇਈਏ ਕਿ ਮਾਰਜਿਨਲ ਕਾਸਟ ਆਫ ਫੰਡ ਬੈਸਡ ਲੈਂਡਿੰਗ ਰੇਟ ਯਾਨੀ ਐੱਮ. ਸੀ. ਐੱਲ. ਆਰ. ਇਕ ਮਿਨੀਮਮ ਵਿਆਜ ਦਰ ਹੈ, ਜਿਸ ’ਤੇ ਬੈਂਕ ਗਾਹਕਾਂ ਨੂੰ ਲੋਨ ਦਿੰਦਾ ਹੈ। 

Add a Comment

Your email address will not be published. Required fields are marked *