ਦੁਨੀਆ ‘ਚ ਪਹਿਲੀ ਵਾਰ ਸਿਰਫ਼ 7 ਮਿੰਟ ‘ਚ ਹੋਵੇਗਾ ‘ਕੈਂਸਰ’ ਦਾ ਇਲਾਜ

ਲੰਡਨ– ਬ੍ਰਿਟੇਨ ਦੀ ਸਰਕਾਰੀ ਨੈਸ਼ਨਲ ਹੈਲਥ ਸਰਵਿਸ (NHS) ਇੰਗਲੈਂਡ ਵਿੱਚ ਸੈਂਕੜੇ ਮਰੀਜ਼ਾਂ ਨੂੰ ਕੈਂਸਰ ਦੇ ਇਲਾਜ ਲਈ ਟੀਕੇ ਦੀ ਪੇਸ਼ਕਸ਼ ਕਰਨ ਵਾਲੀ ਦੁਨੀਆ ਦੀ ਪਹਿਲੀ ਏਜੰਸੀ ਹੋਵੇਗੀ। ਇਸ ਨਾਲ ਕੈਂਸਰ ਦੇ ਇਲਾਜ ਲਈ ਲੱਗਣ ਵਾਲੇ ਸਮੇਂ ਨੂੰ ਤਿੰਨ-ਚੌਥਾਈ ਤੱਕ ਘਟਾਇਆ ਜਾ ਸਕਦਾ ਹੈ। ਦਵਾਈਆਂ ਅਤੇ ਸਿਹਤ ਸੰਭਾਲ ਉਤਪਾਦਾਂ ਦੀ ਰੈਗੂਲੇਟਰੀ ਏਜੰਸੀ (MHRA) ਤੋਂ ਮਨਜ਼ੂਰੀ ਤੋਂ ਬਾਅਦ ਐਨ.ਐੱਚ.ਐੱਸ ਇੰਗਲੈਂਡ ਨੇ ਮੰਗਲਵਾਰ ਨੂੰ ਕਿਹਾ ਕਿ ਇਮਯੂਨੋਥੈਰੇਪੀ, ਐਟਜ਼ੋਲਿਜ਼ੁਮਬ ਨਾਲ ਇਲਾਜ ਕੀਤੇ ਜਾ ਰਹੇ ਸੈਂਕੜੇ ਮਰੀਜ਼ਾਂ ਨੂੰ “ਚਮੜੀ ਦੇ ਹੇਠਾਂ” ਟੀਕਾ ਲਗਾਇਆ ਜਾਵੇਗਾ। ਇਸ ਨਾਲ ਕੈਂਸਰ ਟੀਮਾਂ ਨੂੰ ਇਲਾਜ ਲਈ ਵਧੇਰੇ ਸਮਾਂ ਮਿਲੇਗਾ।

ਵੈਸਟ ਸਫੋਲਕ NHS ਫਾਊਂਡੇਸ਼ਨ ਟਰੱਸਟ ਦੇ ਸਲਾਹਕਾਰ ਔਨਕੋਲੋਜਿਸਟ, ਡਾਕਟਰ ਅਲੈਗਜ਼ੈਂਡਰ ਮਾਰਟਿਨ ਨੇ ਕਿਹਾ ਕਿ ‘ਇਸ ਮਨਜ਼ੂਰੀ ਨਾਲ ਨਾ ਸਿਰਫ਼ ਸਾਨੂੰ ਆਪਣੇ ਮਰੀਜ਼ਾਂ ਦੀ ਦੇਖਭਾਲ ਜਾਰੀ ਰੱਖਣ ਵਿੱਚ ਮਦਦ ਮਿਲੇਗੀ ਸਗੋਂ ਇਹ ਸਾਡੀਆਂ ਟੀਮਾਂ ਨੂੰ ਦਿਨ ਭਰ ਹੋਰ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਵੀ ਮਦਦ ਮਿਲੇਗੀ। NHS ਇੰਗਲੈਂਡ (ਨੈਸ਼ਨਲ ਹੈਲਥ ਸਿਸਟਮ ਇੰਗਲੈਂਡ) ਨੇ ਦੱਸਿਆ ਕਿ Atezolizumab, ਜਿਸਨੂੰ Tecentriq ਵੀ ਕਿਹਾ ਜਾਂਦਾ ਹੈ, ਆਮ ਤੌਰ ‘ਤੇ ਮਰੀਜ਼ਾਂ ਨੂੰ ਉਨ੍ਹਾਂ ਦੀਆਂ ਨਾੜੀਆਂ ਵਿੱਚ ਡ੍ਰਿੱਪ ਰਾਹੀਂ ਦਿੱਤਾ ਜਾਂਦਾ ਹੈ। ਪਰ ਜਦੋਂ ਨਾੜੀਆਂ ਦੀ ਪਛਾਣ ਕਰਨੀ ਔਖੀ ਹੋ ਜਾਂਦੀ ਹੈ, ਤਾਂ ਇਹ (ਟ੍ਰਿਪ) ਮਰੀਜ਼ਾਂ ਨੂੰ ਲਗਾਉਣ ਲਈ ਲਗਭਗ 30 ਮਿੰਟ ਜਾਂ ਇੱਕ ਘੰਟੇ ਤੱਕ ਦਾ ਸਮਾਂ ਲੈਂਦੀ ਹੈ।

ਰੋਸ਼ ਪ੍ਰੋਡਕਟਸ ਲਿਮਟਿਡ ਦੇ ਮੈਡੀਕਲ ਡਾਇਰੈਕਟਰ ਮਾਰੀਅਸ ਸ਼ੋਲਟਜ਼ ਨੇ ਕਿਹਾ ਕਿ ‘ਇਸ ਨੂੰ ਸਿੱਧੇ ਨਾੜੀ ਵਿੱਚ ਭੇਜਣ ਦੀ ਵਿਧੀ ਨਾਲ, ਇਸ ਨੂੰ ਪਿਛਲੇ 30 ਤੋਂ 60 ਮਿੰਟਾਂ ਦੇ ਮੁਕਾਬਲੇ ਹੁਣ ਲਗਭਗ 7 ਮਿੰਟ ਲੱਗਦੇ ਹਨ।’ ਇੱਥੇ ਦੱਸ ਦਈਏ ਕਿ Atezolizumab – Roche (ROG. S) ਕੰਪਨੀ ਜੈਨੇਰਿਕ ਦੁਆਰਾ ਬਣਾਈ ਗਈ ਹੈ।  ਇਹ ਇੱਕ ਇਮਿਊਨੋਥੈਰੇਪੀ ਦਵਾਈ ਹੈ, ਜੋ ਮਰੀਜ਼ ਦੀ ਆਪਣੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਅਤੇ ਕੈਂਸਰ ਸੈੱਲਾਂ ਨੂੰ ਲੱਭਣ ਅਤੇ ਨਸ਼ਟ ਕਰਨ ਦੇ ਸਮਰੱਥ ਬਣਾਉਂਦੀ ਹੈ। ਇਹ ਵਰਤਮਾਨ ਵਿੱਚ ਫੇਫੜੇ, ਛਾਤੀ, ਜਿਗਰ ਅਤੇ ਬਲੈਡਰ ਸਮੇਤ ਕਈ ਤਰ੍ਹਾਂ ਦੇ ਕੈਂਸਰਾਂ ਵਾਲੇ NHS ਮਰੀਜ਼ਾਂ ਦਾ ਇਲਾਜ ਕਰ ਰਿਹਾ ਹੈ।

Add a Comment

Your email address will not be published. Required fields are marked *