ਬ੍ਰਿਸਬੇਨ ‘ਚ ਸਿੰਘ ਸਪਾਈਕਰਜ਼ ਵੱਲੋਂ ਵਾਲੀਬਾਲ ਟੂਰਨਾਮੈਂਟ ਦਾ ਆਯੋਜਨ
September 1, 2023
![](http://mehakewattan.com/wp-content/uploads/2023/09/11_39_411033279cup1-ll.jpg)
ਬ੍ਰਿਸਬੇਨ ਵਿਖੇ ਸਿੰਘ ਸਪਾਈਕਰਜ਼ ਕੁਈਨਜ਼ਲੈਂਡ ਵੱਲੋਂ ਵਾਲੀਬਾਲ ਟੂਰਨਾਮੈਂਟ ਬਹੁਤ ਹੀ ਸ਼ਾਨੋ-ਸ਼ੋਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ 7 ਟੀਮਾਂ ਨੇ ਭਾਗ ਲਿਆ ਤੇ ਟੀਮਾਂ ’ਚ ਕਾਫ਼ੀ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ। ਫਾਈਨਲ ਮੁਕਾਬਲਾ ਸਿੰਘ ਸਪਾਈਕਰਜ ਤੇ ਆਈ. ਸੀ. ਐੱਸ. ਸੀ ਦੀ ਟੀਮ ਵਿਚਕਾਰ ਹੋਇਆ।ਬੇਹੱਦ ਫਸਵੇਂ ਮੁਕਾਬਲੇ ’ਚ ਆਈ. ਸੀ. ਐੱਸ. ਸੀ ਦੀ ਟੀਮ ਨੇ ਜਿੱਤ ਦੇ ਝੰਡੇ ਗੱਡੇ ਅਤੇ ਟੂਰਨਾਮੈਂਟ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ। ਦੂਸਰੇ ਸਥਾਨ ’ਤੇ ਸਿੰਘ ਸਪਾਈਕਰਜ ਦੀ ਟੀਮ ਰਹੀ। ਇਸ ਤਰਾਂ ਇਹ ਟੂਰਨਾਮੈਂਟ ਬਹੁਤ ਸ਼ਾਨੋ-ਸ਼ੋਕਤ ਨਾਲ ਸੰਪੰਨ ਹੋਇਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਿੰਘ ਸਪਾਈਕਰਜ਼ ਦੀ ਟੀਮ ਵਧਾਈ ਦੀ ਪਾਤਰ ਬਣੀ, ਜਿਹਨਾਂ ਨੇ ਟੂਰਨਾਮੈਂਟ ਦੇ ਬਹੁਤ ਹੀ ਪੁਖਤਾ ਪ੍ਰਬੰਧ ਕੀਤੇ ਸਨ।