ਸਾਲ 2022-23 ‘ਚ 15,000 ਤੋਂ ਵੱਧ ਭਾਰਤੀ ਤਕਨੀਕੀ ਮਾਹਿਰਾਂ ਨੇ ਕੈਨੇਡਾ ਨੂੰ ਦਿੱਤੀ ਪਹਿਲ

ਕੈਨੇਡਾ ਤਕਨੀਕੀ ਉਦਯੋਗ ਦੀ ਪ੍ਰਤਿਭਾ ਲਈ ਇਕ ਵਿਸ਼ਵ ਪੱਧਰ ਦਾ ਚੁੰਬਕ ਬਣ ਕੇ ਉੱਭਰਿਆ ਹੈ, ਜਿੱਥੇ ਹੈਰਾਨੀਜਨਕ ਰੂਪ ਨਾਲ 15,000 ਭਾਰਤੀ ਤਕਨੀਕੀ ਕਰਮਚਾਰੀ ਅਪ੍ਰੈਲ 2022 ਤੋਂ ਮਾਰਚ 2023 ਤੱਕ ਸਿਰਫ਼ 12 ਮਹੀਨਿਆਂ ਵਿੱਚ ਹੀ ਦੇਸ਼ ‘ਚ ਆਏ ਹਨ। ਦਿ ਟੈਕਨਾਲੋਜੀ ਕੌਂਸਲਜ਼ ਆਫ ਨਾਰਥ ਅਮੈਰਿਕਾ (TECNA) ਅਤੇ ਕੈਨੇਡਾ ਦੇ ਟੈਕ ਨੈੱਟਵਰਕ (CTN) ਦੀ ਇੱਕ ਸਾਂਝੀ ਰਿਪੋਰਟ ਅਨੁਸਾਰ ਮਾਈਗ੍ਰੇਸ਼ਨ ਵਿੱਚ ਇਹ ਵਾਧਾ ਕੈਨੇਡਾ ਦੇ ਤਕਨੀਕੀ ਕਰਮਚਾਰੀਆਂ ਦੇ ਵਿਸਤਾਰ ਵਿੱਚ ਭਾਰਤ ਦੇ ਸਭ ਤੋਂ ਵੱਡੇ ਯੋਗਦਾਨ ਦੇ ਰੂਪ ਵਿੱਚ ਸਥਾਪਿਤ ਕਰਦੀ ਹੈ। 

ਇਕ ਰੁਝਾਨ ਅਨੁਸਾਰ, ਇਕ ਸੁਰੱਖਿਅਤ ਜ਼ਿੰਦਗੀ ਦੀ ਚਾਹਤ ਰੱਖਣ ਵਾਲੇ 32,000 ਤੋਂ ਵੱਧ ਤਕਨੀਕੀ ਕਰਮਚਾਰੀਆਂ ‘ਚੋਂ 15,097 ਨੇ ਕੈਨੇਡਾ ਨੂੰ ਆਪਣੇ ਨਵੇਂ ਘਰ ਵਜੋਂ ਚੁਣਿਆ, ਜੋ ਕਿ ਦੇਸ਼ ਵਿੱਚ ਤਕਨੀਕੀ ਖੇਤਰ ਦੇ ਅਕਰਸ਼ਣ ਨੂੰ ਦਰਸਾਉਂਦਾ ਹੈ। ਭਾਰਤ ਤੋਂ ਬਾਅਦ ਨਾਈਜੀਰੀਆ ਦਾ ਨਾਂ ਆਉਂਦਾ ਹੈ, ਜਿੱਥੋਂ ਦੇ 1,808 ਤਕਨੀਕੀ ਕਰਮਚਾਰੀਆਂ ਨੇ ਕੈਨੇਡਾ ਨੂੰ ਚੁਣਿਆ। ਮਾਹਿਰਾਂ ਨੇ ਇਸ ਦਾ ਕਾਰਨ ਕੈਨੇਡਾ ਦੀ ਪ੍ਰਵਾਸੀਆਂ ਦੇ ਅਨੁਕੂਲ ਨੀਤੀਆਂ ਅਤੇ ਮਜ਼ਦੂਰੀ ਲਾਗਤ ਦੇ ਮਾਮਲੇ ‘ਚ ਮੁਕਾਬਲੇਬਾਜ਼ੀ ‘ਚ ਇਸ ਦੀ ਅਨੁਕੂਲਤਾ ਨੂੰ ਦੱਸਿਆ ਹੈ। ਇਸ ਵਧਦੇ ਪ੍ਰਵਾਸ ਦੇ ਮੁੱਖ ਕੇਂਦਰ ਕੈਨੇਡਾ ਦੇ ਦੋ ਸ਼ਹਿਰ ਹਨ- ਮਿਸੀਸਾਗਾ ਅਤੇ ਮੌਂਟਰਿਅਲ। ਮਿਸੀਸਾਗਾ ਜਿੱਥੇ 1,000 ਤੋਂ ਵੱਧ ਟੈੱਕ ਕੰਪਨੀਆਂ ਹਨ ਅਤੇ 300,000 ਤੋਂ ਵੱਧ ਟੈੱਕ ਮਾਹਿਰ ਕੰਮ ਕਰਦੇ ਹਨ, ਤਕਨੀਕੀ ਖੇਤਰ ਦਾ ਮੁੱਖ ਕੇਂਦਰ ਬਣ ਚੁੱਕਾ ਹੈ। ਜਦਕਿ ਮੌਂਟਰਿਅਲ ਵਿੱਚ 2015 ਅਤੇ 2020 ਦੌਰਾਨ ਤਕਨੀਕੀ ਈਕੋਸਿਸਟਮ ਵਿੱਚ 31 ਫ਼ੀਸਦੀ ਤੱਕ ਦਾ ਵਾਧਾ ਦੇਖਿਆ ਗਿਆ। 

ਇਕ ਰਿਪੋਰਟ ਅਨੁਸਾਰ ਕੋਵਿਡ ਮਹਾਮਾਰੀ ਤੋਂ ਬਾਅਦ ਤਕਨੀਕੀ ਖੇਤਰ ਵਿੱਚ ਹੋਣ ਵਾਲੀ ਇਮੀਗ੍ਰੇਸ਼ਨ ਵਿੱਚ ਵਾਧਾ ਕਾਫ਼ੀ ਮਹੱਤਵਪੂਰਨ ਹੈ। ਇਸ ਅਨੁਸਾਰ, ਪ੍ਰਵਾਸ ਵਿੱਚ ਇਹ ਵਾਧਾ ਦੇਸ਼ ਵਿੱਚ ਕਰਮਚਾਰੀਆਂ  ਦੀਆਂ ਮੁੱਖ ਮੰਗਾਂ ਨੂੰ ਪੂਰਾ ਕਰ ਸਕਣਾ ਦੇ ਕਾਰਨ ਹੈ, ਜੋ ਕਿ ਦੁਨੀਆ ‘ਚ ਟੈੱਕ ਪ੍ਰਤਿਭਾ ਦੀ ਕਮੀ ਦੇ ਬਾਵਜੂਦ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਭਾਰਤ, ਨਾਈਜੀਰੀਆ ਅਤੇ ਬ੍ਰਾਜ਼ੀਲ ਦਾ ਯੋਗਦਾਨ ਇਸ ਪ੍ਰਵਾਸ ਵਾਧੇ ਵਿੱਚ ਸਭ ਤੋਂ ਵੱਧ ਹੈ, ਅਮਰੀਕੀ ਪ੍ਰਤਿਭਾ ਲਈ ਵੀ ਕੈਨੇਡੀਅਨ ਟੈੱਕ ਕੰਪਨੀਆਂ ਖਿੱਚ ਦੇ ਕੇਂਦਰ ਬਣ ਰਹੀਆਂ ਹਨ। 

ਦੱਸ ਦੇਈਏ ਕਿ ਕੈਨੇਡਾ ਟੈੱਕ ਮਾਹਿਰਾਂ ਨੂੰ ਅਮਰੀਕਾ ਦੇ ਮੁੱਖ ਸ਼ਹਿਰਾਂ ਜਿਵੇਂ ਵਾਸ਼ਿੰਗਟਨ ਡੀ. ਸੀ., ਬਾਸਟਨ, ਸ਼ਿਕਾਗੋ ਅਤੇ ਫਿਲਾਡੈਲਫੀਆ ਤੋਂ ਵੀ ਸੱਦ ਰਿਹਾ ਹੈ। ਭਾਰਤੀ ਟੈੱਕ ਕਰਮਚਾਰੀਆਂ ਦੇ ਕੈਨੇਡਾ ਜਾਣ ਦੇ ਵਾਧੇ ਨਾਲ ਨਾ ਸਿਰਫ਼ ਵਿਸ਼ਵ ਦੇ ਤਕਨੀਕੀ ਉਦਯੋਗ ‘ਚ ਮੰਗ ਦਾ ਪਤਾ ਲੱਗਦਾ, ਸਗੋਂ ਕੈਨੇਡਾ ਦੀ ਤਕਨੀਕੀ ਖੇਤਰ ਵਿੱਚ ਆਉਣ ਵਾਲੇ ਸਾਲਾਂ ਦੌਰਾਨ ਕਰਮਚਾਰੀਆਂ ਦੇ ਵਿਕਾਸ ਦਾ ਵੀ ਸੰਕੇਤ ਮਿਲਦਾ ਹੈ। ਆਪਣੀਆਂ ਨੀਤੀਆਂ ਅਤੇ ਵਧਦੇ ਟੈੱਕ ਈਕੋਸਿਸਟਮ ਨਾਲ ਕੈਨੇਡਾ ਹੁਣ ਅੰਤਰਰਾਸ਼ਟਰੀ ਪੱਧਰ ‘ਤੇ ਤਕਨੀਤੀ ਖੇਤਰ ਦੀ ਇਕ ਵੱਡੀ ਤਾਕਤ ਬਣਨ ਵੱਲ ਵਧ ਰਿਹਾ ਹੈ।

Add a Comment

Your email address will not be published. Required fields are marked *